ਆਊਟ ਹੋਣ ਤੋਂ ਬਾਅਦ ਪਾਕਿ ਖਿਡਾਰੀ ਹੋਇਆ ਆਪੇ ਤੋਂ ਬਾਹਰ, ਕੀਮੋ ਪਾਲ ਨੂੰ ਮਾਰਨ ਦੀ ਕੀਤੀ ਕੋਸ਼ਿਸ਼, ਦੇਖੋ ਵੀਡੀਓ

Thursday, Aug 27, 2020 - 02:44 PM (IST)

ਆਊਟ ਹੋਣ ਤੋਂ ਬਾਅਦ ਪਾਕਿ ਖਿਡਾਰੀ ਹੋਇਆ ਆਪੇ ਤੋਂ ਬਾਹਰ, ਕੀਮੋ ਪਾਲ ਨੂੰ ਮਾਰਨ ਦੀ ਕੀਤੀ ਕੋਸ਼ਿਸ਼, ਦੇਖੋ ਵੀਡੀਓ

ਸਪੋਰਟਸ ਡੈਸਕ : ਕੱਲ ਕੈਰੇਬੀਅਨ ਪ੍ਰੀਮੀਅਰ ਲੀਗ (CPL) 2020 ਵਿਚ ਜਮੈਕਾ ਤੱਲਾਵਾਹ ਅਤੇ ਗਿਆਨਾ ਅਮੇਜਨ ਵਾਰੀਅਰਸ ਵਿਚਾਲੇ ਟੀ 20 ਲੀਗ ਦਾ ਮੁਕਾਬਲਾ ਖੇਡਿਆ ਗਿਆ। ਇਸ ਦੌਰਾਨ ਪਾਕਿਸਤਾਨੀ ਖਿਡਾਰੀ ਬੱਲੇਬਾਜ ਆਸਿਫ ਅਲੀ ਆਊਣ ਹੋਣ ਤੋਂ ਬਾਅਦ ਵਿੰਡੀਜ਼ ਟੀਮ ਦੇ ਗੇਂਦਬਾਜ ਕੀਮੋ ਪਾਲ ਨੂੰ ਬੈਟ ਨਾਲ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਦਰਅਸਲ ਹੋਇਆ ਇਹ ਕਿ ਜਮੈਕ ਤੱਲਵਾਹ ਦੀ ਬੱਲੇਬਾਜੀ ਦੌਰਾਨ 8ਵੇਂ ਓਵਰ ਵਿਚ ਇਹ ਘਟਨਾ ਹੋਈ। ਕੀਮੋ ਪਾਲ ਦੀ ਗੇਂਦ 'ਤੇ ਕ੍ਰਿਸ ਗ੍ਰੀਨ ਨੇ ਆਸਿਫ ਅਲੀ ਦਾ ਕੈਚ ਫੜਿਆ। ਆਸਿਫ ਅਲੀ ਨੂੰ ਆਊਟ ਕਰਣ ਦੇ ਬਾਅਦ ਕੀਮੋ ਨੇ ਉਨ੍ਹਾਂ ਕੋਲ ਜਾ ਕੇ ਕੁੱਝ ਕਿਹਾ , ਜਿਸ ਦੇ ਬਾਅਦ ਗੁੱਸਾਏ ਪਾਕਿਸਤਾਨੀ ਬੱਲੇਬਾਜ ਆਸਿਫ ਅਲੀ ਨੇ ਆਪਣੇ ਬੈਟ ਨੂੰ ਇਸ ਤਰ੍ਹਾਂ ਘੁੰਮਾਇਆ ਕਿ ਉਹ ਕੀਮੋ ਪਾਲ ਦੇ ਮੂੰਹ 'ਤੇ ਲੱਗਦੇ-ਲੱਗਦੇ ਬਚਿਆ। ਇਸ ਦੇ ਬਾਅਦ ਵਿਵਾਦ ਪੈਦਾ ਹੋ ਗਿਆ। ਆਸਿਫ ਅਲੀ ਨੂੰ ਇਸ ਹਰਕੱਤ ਲਈ ਸਜ਼ਾ ਵੀ ਮਿਲ ਸਕਦੀ ਹੈ। ਮੈਚ ਰੈਫਰੀ ਉਨ੍ਹਾਂ ਖ਼ਿਲਾਫ ਐਕਸ਼ਨ ਲੈ ਸਕਦੇ ਹਨ। ਆਸਿਫ ਅਲੀ ਦਾ ਬੈਟ ਜੇਕਰ ਥੋੜ੍ਹਾ ਹੋਰ ਕਰੀਬ ਹੁੰਦਾ ਤਾਂ ਕੀਮੋ ਪਾਲ ਜ਼ਖਮੀ ਹੋ ਸਕਦੇ ਸਨ। ਇਸ ਹਰਕੱਤ ਨਾਲ ਮੈਦਾਨ 'ਤੇ ਹਰ ਕੋਈ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ: ਕ੍ਰਿਕਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ


author

cherry

Content Editor

Related News