ਪਾਕਿਸਤਾਨ ਐਥਲੈਟਿਕਸ ਸੰਘ ਨੇ ਅਰਸ਼ਦ ਨਦੀਮ ਦੇ ਕੋਚ ’ਤੇ ਲਾਈ ਪਾਬੰਦੀ
Monday, Oct 13, 2025 - 01:59 AM (IST)

ਲਾਹੌਰ (ਭਾਸ਼ਾ)– ਪਾਕਿਸਤਾਨ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਦੇ ਲੰਬੇ ਸਮੇਂ ਤੋਂ ਕੋਚ ਸਲਮਾਨ ਇਕਬਾਲ ’ਤੇ ਐਤਵਾਰ ਨੂੰ ਦੇਸ਼ ਦੇ ਐਥਲੈਟਿਕਸ ਸੰਘ ਨੇ ਪੰਜਾਬ ਐਥਲੈਟਿਕਸ ਸੰਘ ਦੇ ਸੰਵਿਧਾਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਲਾਈਫ ਟਾਈਮ ਲਈ ਪਾਬੰਦੀ ਲਾ ਦਿੱਤੀ ਹੈ। ਉਹ ਇਸ ਸੰਘ ਦਾ ਵੀ ਮੁਖੀ ਹੈ।ਲਾਈਫ ਟਾਈਮ ਪਾਬੰਦੀ ਦੇ ਤਹਿਤ ਇਕਬਾਲ ਕਿਸੇ ਵੀ ਐਥਲੈਟਿਕਸ ਗਤੀਵਿਧੀ ਵਿਚ ਿਹੱਸਾ ਨਹੀਂ ਲੈ ਸਕਦਾ ਤੇ ਕੋਚਿੰਗ ਵੀ ਨਹੀਂ ਦੇ ਸਕਦਾ ਤੇ ਕਿਸੇ ਵੀ ਪੱਧਰ ’ਤੇ ਕੋਈ ਅਹੁਦੇ ’ਤੇ ਕਾਬਜ਼ ਨਹੀਂ ਹੋ ਸਕਦਾ।
ਪਾਕਿਸਤਾਨ ਐਮੇਚਿਓਰ ਐਥਲੈਟਿਕਸ ਸੰਘ ਨੇ ਇਕਬਾਲ ’ਤੇ ਪੰਜਾਬ ਸੰਘ ਦੀ ਚੋਣ ਕਰਵਾ ਕੇ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ ਜਿਹੜੀ ਅਗਸਤ ਵਿਚ ਹੋਈ ਸੀ। ਸਤੰਬਰ ਵਿਚ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਇਸ ਨੇ ਪਾਕਿਸਤਾਨ ਖੇਡ ਬੋਰਡ (ਪੀ. ਸੀ. ਬੀ.) ਨੂੰ ਦਿੱਤੇ ਗਏ ਉਸਦੇ ਜਵਾਬ ਦੇ ਇਕ ਦਿਨ ਬਾਅਦ 10 ਅਕਤੂਬਰ ਨੂੰ ਇਕਬਾਲ ’ਤੇ ਪਾਬੰਦੀ ਲਾਉਣ ਦੀ ਸਿਫਾਰਿਸ਼ ਕੀਤੀ ਸੀ। ਇਹ ਫੈਸਲਾ ਹਾਲ ਹੀ ਵਿਚ ਇਕਬਾਲ ਵੱਲੋਂ ਪੀ. ਸੀ. ਬੀ. ਨੂੰ ਭੇਜੇ ਗਏ ਜਵਾਬ ਨਾਲ ਜੁੜਿਆ ਹੋਇਆ ਪ੍ਰਤੀਤ ਹੁੰਦਾ ਹੈ, ਜਿਸ ਵਿਚ ਉਸ ਤੋਂ ਟੋਕੀਓ ਵਿਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਨਦੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਰੇ ਵਿਚ ਸਪੱਸ਼ਟੀਕਰਨ ਮੰਗਿਆ ਸੀ। ਪੀ. ਸੀ. ਬੀ. ਨੇ ਜੈਵਲਿਨ ਥ੍ਰੋਅਰ ਦੀ ਟ੍ਰੇਨਿੰਗ ਤੇ ਯਾਤਰਾ ’ਤੇ ਹੋਏ ਖਰਚ ਦੇ ਬਾਰੇ ਵਿਚ ਵੀ ਜਾਣਕਾਰੀ ਮੰਗੀ ਸੀ।