27 ਸਾਲ ''ਚ ਵਿਸ਼ਵ ਕੱਪ ਦੇ ਆਪਣੇ ਸਭ ਤੋਂ ਘੱਟ ਸਕੋਰ ''ਤੇ ਢੇਰ ਹੋਇਆ ਪਾਕਿ
Friday, May 31, 2019 - 08:56 PM (IST)

ਨਾਟਿੰਘਮ— ਪਾਕਿਸਤਾਨ ਨੇ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਵਿਰੁੱਧ ਸ਼ੁੱਕਰਵਾਰ ਨੂੰ 21.4 ਓਵਰਾਂ ਵਿਚ ਸਿਰਫ 105 ਦੌੜਾਂ 'ਤੇ ਢੇਰ ਹੋ ਕੇ ਸ਼ਰਮਨਾਕ ਰਿਕਰਾਡ ਬਣਾ ਦਿੱਤਾ।
ਇਹ 1992 ਦੇ ਵਿਸ਼ਵ ਕੱਪ ਤੋਂ ਬਾਅਦ ਪਾਕਿਸਤਾਨੀ ਟੀਮ ਦਾ ਕਿਸੇ ਵੀ ਵਿਸ਼ਵ ਕੱਪ ਵਿਚ ਸਭ ਤੋਂ ਘੱਟ ਸਕੋਰ ਹੈ। ਪਾਕਿਸਤਾਨੀ ਟੀਮ 1992 ਵਿਚ ਇੰਗਲੈਂਡ ਵਿਰੁੱਧ ਸਿਰਫ 174 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਹਾਲਾਂਕਿ 1992 ਵਿਚ ਪਾਕਿਸਤਾਨ ਨੇ ਇਮਰਾਨ ਖਾਨ ਦੀ ਕਪਤਾਨੀ ਵਿਚ ਵਿਸ਼ਵ ਕੱਪ ਜਿੱਤਿਆ ਸੀ।