ਪਾਕਿ ਨੇ ਇਮਾਮ ਨੂੰ ਮਹਿਲਾ ਕ੍ਰਿਕਟ ਟੀਮ ਦਾ ਬਣਾਇਆ ਕੋਚ

Wednesday, Nov 13, 2019 - 11:52 PM (IST)

ਪਾਕਿ ਨੇ ਇਮਾਮ ਨੂੰ ਮਹਿਲਾ ਕ੍ਰਿਕਟ ਟੀਮ ਦਾ ਬਣਾਇਆ ਕੋਚ

ਕਰਾਚੀ— ਪਾਕਿਸਤਾਨ ਨੇ ਬੁੱਧਵਾਰ ਨੂੰ ਇਕਬਾਲ ਇਮਾਮ ਨੂੰ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਤਕ ਸੀਨੀਅਰ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਜਦਕਿ ਆਲਰਾਊਂਡਰ ਬਿਸਮਾਹ ਮਰੂਫ ਨੂੰ ਕਪਤਾਨ ਦੇ ਤੌਰ 'ਤੇ ਬਰਕਰਾਰ ਰੱਖਿਆ। ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦਾ ਆਯੋਜਨ ਆਸਟਰੇਲੀਆ 'ਚ 21 ਫਰਵਰੀ ਤੋਂ 8 ਮਾਰਚ ਤਕ ਕੀਤਾ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀ ਪੁਸ਼ਟੀ ਕੀਤੀ ਕਿ ਰਾਸ਼ਟਰੀ ਮਹਿਲਾ ਟੀਮ ਆਈ. ਸੀ. ਸੀ. ਪ੍ਰਤੀਯੋਗਿਤਾ ਤੋਂ ਪਹਿਲਾਂ ਕੁਆਲਾਲਮਪੁਰ 'ਚ ਇੰਗਲੈਂਡ ਨਾਲ ਭਿੜੇਗੀ। ਪਾਕਿਸਤਾਨ ਮਹਿਲਾ ਟੀਮ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ 7ਵੇਂ ਦੌਰ 'ਚ ਇੰਗਲੈਂਡ ਨਾਲ ਖੇਡੇਗੀ, ਜਿਸ 'ਚ ਦੋਵੇਂ ਟੀਮਾਂ ਤਿੰਨ ਵਨ ਡੇ ਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਹਿੱਸਾ ਲੈਣਗੀਆਂ।


author

Gurdeep Singh

Content Editor

Related News