ਜਲਾਲਾਬਾਦ ਦਾ ਨੌਜਵਾਨ ਖਰੜ ''ਚ ਗ੍ਰਿਫ਼ਤਾਰ, ਪੁਲਸ ਨੂੰ ਮਿਲਿਆ 2 ਦਿਨ ਦਾ ਰਿਮਾਂਡ
Tuesday, Oct 07, 2025 - 06:00 PM (IST)

ਮੋਹਾਲੀ (ਜੱਸੀ) : ਏ.ਐੱਨ.ਟੀ.ਐੱਫ ਵੱਲੋਂ 255 ਗ੍ਰਾਮ ਹੈਰੋਇਨ ਬਰਾਮਦ ਮਾਮਲੇ ’ਚ ਇਕ ਨੌਜਵਾਨ ਨੂੰ ਦਰਪਣ ਸਿਟੀ (ਖਰੜ) ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਨੌਜਵਾਨ ਦੀ ਪਛਾਣ ਮਨੋਜ ਸਿੰਘ ਵਾਸੀ ਪਿੰਡ ਕੁਮਾਨੀ ਵਾਲਾ ਚੱਕ ਗੁਲਾਮ ਰਸੂਲਪੁਰ ਵਜੋਂ ਹੋਈ ਹੈ, ਜੋ ਕਿ ਪਿਛਲੇ 3-4 ਮਹੀਨਿਆਂ ਤੋਂ ਆਪਣੇ ਇਕ ਹੋਰ ਸਾਥੀ ਦੇ ਨਾਲ ਖਰੜ ਵਿਚਲੀ ਇਕ ਸੁਸਾਈਟੀ ’ਚ ਰਹਿ ਰਿਹਾ ਸੀ। ਇਸ ਸਬੰਧੀ ਏ.ਐੱਨ.ਟੀ.ਐੱਫ ਥਾਣਾ ਮੋਹਾਲੀ ਦੇ ਇੰਚਾਰਜ ਰਾਮ ਦਰਸ਼ਨ ਨੇ ਦੱਸਿਆ ਕਿ ਮੁਲਜ਼ਮ ਸੰਦੀਪ ਸਿੰਘ ਖਿਲਾਫ਼ ਨਸ਼ਾ ਤਸਕਰੀ ਦੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਂਚ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਰਪਣ ਸਿਟੀ ’ਚ ਇਕ ਨੌਜਵਾਨ, ਮੋਟਰਸਾਈਕਲ ’ਤੇ ਸਵਾਰ ਹੋ ਕੇ ਨਸ਼ੇ ਦੀ ਤਸਕਰੀ ਲਈ ਆ ਰਿਹਾ ਹੈ ਜੋ ਕਿ ਕਾਫੀ ਸਮੇਂ ਤੋਂ ਉਕਤ ਇਲਾਕੇ ’ਚ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਜਾਂਚ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕਰਕੇ ਸੰਦੀਪ ਸਿੰਘ ਨਾਂ ਦੇ ਮੁਲਜ਼ਮ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਖ਼ਬਰ ਵੀ ਪੜ੍ਹੋ - Punjab: ਇਨ੍ਹਾਂ ਥਾਵਾਂ 'ਤੇ ਪਟਾਕਿਆਂ 'ਤੇ ਲੱਗੀ ਪਾਬੰਦੀ! ਦੀਵਾਲੀ ਤੋਂ ਪਹਿਲਾਂ ਸਖ਼ਤ ਹੁਕਮ ਜਾਰੀ
ਰਾਮ ਦਰਸ਼ਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਟੀਮ ਵੱਲੋਂ ਜਲਾਲਾਬਾਦ ਦੇ ਰਹਿਣ ਵਾਲੇ ਤਿੰਨ ਨੌਜਵਾਨ ਸੁਖਵਿੰਦਰ ਸਿੰਘ ਉਰਫ ਸੁਖਦੇਵ ਸਿੰਘ ਉਰਫ ਸੁੱਖਾ, ਮਨਦੀਪ ਸਿੰਘ ਮੰਨਾ ਅਤੇ ਜੁਗਰਾਜ ਸਿੰਘ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਉਕਤ ਮੁਲਜ਼ਮ ਜ਼ਿਲ੍ਹਾ ਮੋਹਾਲੀ ’ਚ ਕਿਰਾਏ ’ਤੇ 2 ਵੱਖਰੇ-ਵੱਖਰੇ ਕਮਰੇ ਜਾਂ ਫਲੈਟ ਕਿਰਾਏ ’ਤੇ ਲੈ ਲੈਂਦੇ ਹਨ ਅਤੇ ਜਦੋਂ 2\3 ਮਹੀਨਿਆਂ ਦਾ ਕਿਰਾਇਆ ਬਕਾਇਆ ਹੋ ਜਾਂਦਾ ਹੈ ਤਾਂ ਰਾਤ ਦੇ ਹਨੇਰੇ ’ਚ ਬਿਨਾਂ ਦੱਸੇ ਫਲੈਟ ਛੱਡ ਕੇ ਅੱਗੇ ਕਿਸੇ ਹੋਰ ਜਗਾ ’ਤੇ ਜਾ ਕੇ ਆਪਣੇ ਰਹਿਣ ਦਾ ਇੰਤਜਾਮ ਕਰਦੇ ਹਨ। ਮੁਲਜ਼ਮਾਂ ਨੇ ਦੱਸਿਆ ਕਿ ਉਹ ਜਲਾਲਾਬਾਦ ਬਾਰਡਰ ਏਰੀਏ ਤੋਂ ਹੈਰੋਇਨ ਲੈ ਕੇ ਆਉਂਦੇ ਹਨ ਅਤੇ ਟਰਾਈਸਿਟੀ ਦੇ ਉਹ ਨੌਜਵਾਨ ਜੋ ਕਿ ਕਾਲਜਾਂ ’ਚ ਪੜ੍ਹਦੇ ਹਨ ਨੂੰ ਮਹਿੰਗੇ ਭਾਅ ’ਤੇ ਵੇਚਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8