PGI ''ਚ ਦਾਖ਼ਲਾ ਪ੍ਰੀਖਿਆ ''ਚ ਨਕਲ ਨਾਲ ਜੁੜੇ ਮਾਮਲੇ ਸਬੰਧੀ ਮੁਲਜ਼ਮ ਮਹਿਲਾ ਦੀ ਜ਼ਮਾਨਤ ਪਟੀਸ਼ਨ ਰੱਦ
Wednesday, Oct 08, 2025 - 09:57 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਪੀ. ਜੀ. ਈ. 'ਚ 13 ਸਾਲ ਪਹਿਲਾਂ ਹੋਈ ਐੱਮ. ਡੀ.-ਐੱਮ.ਐੱਸ. ਦਾਖ਼ਲਾ ਪ੍ਰੀਖਿਆ 'ਚ ਹਾਈ ਪ੍ਰੋਫਾਈਲ ਨਕਲ ਨਾਲ ਜੁੜੇ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਵਾਈ. ਹਰੀਪ੍ਰਿਯਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਮਾਮਲੇ 'ਚ 6 ਸਾਲ ਤੋਂ ਫ਼ਰਾਰ ਹਰੀਪ੍ਰਿਯਾ ਨੂੰ ਸੀ. ਬੀ. ਆਈ. ਨੇ ਆਂਧਰਾ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਹਰੀਪ੍ਰਿਯਾ ਦੇ ਵਕੀਲ ਨੇ ਜ਼ਮਾਨਤ ਅਰਜ਼ੀ 'ਚ ਕਿਹਾ ਕਿ ਅਦਾਲਤ ਦੇ ਸੰਮਨ ਦੇ ਬਾਰੇ ਵਿਚ ਜਾਣਕਾਰੀ ਨਹੀਂ ਸੀ। ਉਸ ਦਾ ਚਾਰ ਸਾਲ ਦਾ ਬੇਟਾ ਹੈ, ਜਿਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸੇ ਦੀ ਹੈ। ਉੱਥੇ ਹੀ ਸਰਕਾਰੀ ਧਿਰ ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ।
ਮਾਮਲੇ ਵਿਚ ਸਾਹਮਣੇ ਆਏ ਤੱਥਾਂ ਅਤੇ ਦਲੀਲਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ, ਕਿਉਂਕਿ ਉਸ ਤੋਂ ਪਹਿਲਾਂ ਭਗੌੜਾ ਐਲਾਨ ਕੀਤਾ ਗਿਆ ਸੀ ਅਤੇ ਉਸ ਦੇ ਭੱਜਣ ਦਾ ਖ਼ਤਰਾ ਹੈ। ਕੇਸ ਦੇ ਅਨੁਸਾਰ ਸਾਲ 2012 ਵਿਚ ਪੀ.ਜੀ.ਆਈ. ਵਿਚ ਐੱਮ. ਡੀ.-ਐੱਸ.ਐੱਸ. ਕੋਰਸਾਂ ਦੇ ਲਈ ਦਾਖ਼ਲਾ ਪ੍ਰੀਖਿਆ ਸੀ। ਚੰਡੀਗੜ੍ਹ 'ਚ ਹੋਈ ਇਸ ਪ੍ਰੀਖਿਆ ਦੇ ਦੌਰਾਨ ਕਈ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਯੰਤਰਾਂ ਜਿਵੇਂ ਮੋਬਾਇਲ ਫੋਨ, ਬਟਨ ਕੈਮਰਾ ਅਤੇ ਬਲੂਟੂਥ ਯੰਤਰ ਦੇ ਨਾਲ ਫੜਿਆ ਗਿਆ ਸੀ। ਕੁੱਝ ਉਮੀਦਵਾਰ ਤਾਂ ਅਜਿਹਾ ਵੀ ਸੀ ਜੋ ਦੂਜਿਆਂ ਦੀ ਜਗ੍ਹਾ ਪ੍ਰੀਖਿਆ ਦੇਣ ਆਏ ਸੀ। ਸੀ. ਬੀ. ਆਈ. ਨੂੰ ਇਸ ਪੂਰੀ ਸਾਜਿਸ਼ ਦੇ ਬਾਰੇ ਵਿਚ ਜਾਣਕਾਰੀ ਮਿਲ ਗਈ ਸੀ। ਅਜਿਹੇ ਵਿਚ ਸੀ. ਬੀ. ਆਈ. ਨੇ ਪ੍ਰੀਖਿਆ ਕੇਂਦਰ ’ਤੇ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਸੀ. ਬੀ. ਆਈ. ਨੇ 32 ਲੋਕਾਂ ਦੇ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ
ਸੀ.ਬੀ.ਆਈ. ਨੇ 32 ਲੋਕਾਂ ਦੇ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਤੋਂ ਬਾਅਦ ਹਰੀਪ੍ਰਿਯਾ ਦੇ ਖ਼ਿਲਾਫ਼ ਵੀ ਅਦਾਲਤ ਵਿਚ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ ਸੀ। ਹਾਲਾਂਕਿ ਉਹ ਕਾਫੀ ਸਮੇਂ ਤੱਕ ਅਦਾਲਤ ਵਿਚ ਪੇਸ਼ ਨਹੀਂ ਹੋ ਰਹੀ ਸੀ। ਇਸ ਲਈ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਹਰੀਪ੍ਰਿਯਾ ਨੂੰ ਚੰਡੀਗੜ੍ਹ ਸੀ.ਬੀ.ਆਈ. ਨੇ ਪਿਛਲੇ ਮਹੀਨੇ ਆਂਧਰਾ ਪ੍ਰਦੇਸ਼ ਦੇ ਕਡਾਪਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹ ਪਿਛਲੇ ਕਰੀਬ 6 ਸਾਲ ਤੋਂ ਫ਼ਰਾਰ ਸੀ।