160 ਕਿਲੋ ਖ਼ਰਾਬ ਮਠਿਆਈਆਂ ਕਰਵਾਈਆਂ ਨਸ਼ਟ, ਹਲਵਾਈ ਨੂੰ ਦਿੱਤਾ ਰਿਲੀਫ
Saturday, Oct 18, 2025 - 06:11 AM (IST)

ਲੁਧਿਆਣਾ (ਸਹਿਗਲ, ਸੁਧੀਰ) : ਤਿਉਹਾਰਾਂ ਦੇ ਦਿਨਾਂ ’ਚ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਦੀ ਇਨ੍ਹਾਂ ਦਿਨਾਂ ’ਚ ਖੂਬ ਦਹਿਸ਼ਤ ਹੈ ਅਤੇ ਇਸ ਦਾ ਇਹ ਪੂਰਾ ਲਾਭ ਲੈ ਰਹੇ ਹਨ। ਅੱਜ ਸਿਵਲ ਸਰਜਨ ਡਾ. ਰਮਨਦੀਪ ਕੌਰ ਦੇ ਨਿਰਦੇਸ਼ਾਂ ’ਤੇ ਫੂਡ ਸੇਫਟੀ ਟੀਮ ਲੁਧਿਆਣਾ ਨੇ ਅੱਜ ਸ਼ਹਿਰ ਦੇ ਇਕ ਕੋਲਡ ਸਟੋਰੇਜ ’ਚ ਨਿਰੀਖਣ ਮੁਹਿੰਮ ਚਲਾਈ, ਜਿਥੇ ਵੱਡੀ ਮਾਤਰਾ ’ਚ ਮਠਿਆਈਆਂ ਸਟੋਰ ਕੀਤੀਆਂ ਗਈਆਂ ਸਨ। ਨਿਰੀਖਣ ਦੌਰਾਨ ਟੀਮ ਨੇ ਪਾਇਆ ਕਿ ਖੋਆ ਅਤੇ ਗੁਲਾਬ ਜਾਮਣ ਮਨੁੱਖੀ ਵਰਤੋਂ ਲਈ ਨਾਵਰਤੋਂ ਯੋਗ ਅਤੇ ਖਰਾਬ ਸਥਿਤੀ ’ਚ ਰੱਖੇ ਗਏ ਸਨ। ਕੁਆਲਿਟੀ ਹੀਣਤਾ ਅਤੇ ਅਨੁਚਿਤ ਭੰਡਾਰਨ ਹਾਲਾਤ ਕਾਰਨ, ਫੂਡ ਸੇਫਟੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁੱਲ 160 ਕਿਲੋ ਮਠਿਆਈਆਂ (ਖੋਆ, ਗੁਲਾਬ ਜਾਮਣ) ਮੌਕੇ ’ਤੇ ਹੀ ਨਸ਼ਟ ਕਰ ਦਿੱਤੀਆਂ। ਇਹ ਪ੍ਰਕਿਰਿਆ ਵਿਭਾਗੀ ਅਧਿਕਾਰੀਆਂ ਦੀ ਹਾਜ਼ਰੀ ’ਚ ਕੀਤੀ ਗਈ।
ਇਹ ਵੀ ਪੜ੍ਹੋ : ਖਾਣੇ ਦੇ ਪੈਸੇ ਮੰਗਣਾ ਪਿਓ-ਪੁੱਤ ਨੂੰ ਪਿਆ ਮਹਿੰਗਾ, ਕੁੱਟਮਾਰ ਕਰ ਕੇ ਕੀਤਾ ਜ਼ਖਮੀ
ਇਸ ਤੋਂ ਇਲਾਵਾ ਰਸਗੁੱਲੇ ਦਾ ਇਕ ਸੈਂਪਲ ਵੀ ਮੌਕੇ ਤੋਂ ਇਕੱਤਰ ਕੀਤਾ ਗਿਆ, ਜਦੋਂਕਿ ਖੋਏ ਦਾ ਸੈਂਪਲ ਨਹੀਂ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਇਹ ਕਾਰਵਾਈ ਹਲਵਾਈ ਨੂੰ ਬਚਾਉਣ ਲਈ ਕੀਤੀ ਗਈ ਹੈ। ਹਾਲਾਂਕਿ ਸਿਵਲ ਸਰਜਨ ਦਾ ਕਹਿਣਾ ਹੈ ਕਿ ਮਿਲਾਵਟਖੋਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਫੂਡ ਵਿੰਗ ਦੀ ਟੀਮ ਵਲੋਂ ਤਕਨੀਕੀ ਕਾਰਨ ਪੇਸ਼ ਕਰਦੇ ਹੋਏ ਆਮ ਕਰ ਕੇ ਮਿਲਾਵਟਖੋਰ ਨੂੰ ਬਚਾ ਲਿਆ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਅੱਜ ਦੋ ਕੋਲਡ ਸਟੋਰਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚ 500 ਕਿਲੋ ਤੋਂ ਵੱਧ ਖੋਆ ਸਟੋਰ ਕੀਤਾ ਹੋਇਆ ਸੀ। ਹਾਲਾਂਕਿ ਟੀਮ ਦਾ ਕਹਿਣਾ ਹੈ ਕਿ ਉਸ ਨੇ ਮੌਕੇ ਤੋਂ ਕੋਈ ਹੋਰ ਰਸਗੁੱਲੇ ਦੇ 2 ਸੈਂਪਲ ਲਏ ਪਰ ਸਿਹਤ ਵਿਭਾਗ ਦੇ ਮਾਸ ਮੀਡੀਆ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿੱਤੀ ਗਈ ਸੂਚਨਾ ਵਿਚ ਸਿਰਫ ਰਸਗੁੱਲੇ ਦਾ ਸੈਂਪਲ ਲਿਆ ਦੱਸਿਆ ਗਿਆ ਹੈ।
ਫੂਡ ਸੈਂਪਲਿੰਗ ’ਚ ਸਿਆਸੀ ਦਖ਼ਲ
ਦੱਸਿਆ ਜਾਂਦਾ ਹੈ ਕਿ ਸਿਆਸੀ ਨੇਤਾ ਫੂਡ ਵਿੰਗ ਦੇ ਅਧਿਕਾਰੀਆਂ ਦੇ ਗਾਡ ਫਾਦਰ ਬਣੇ ਹੋਏ ਹਨ, ਜਿਸ ਕਾਰਨ ਸ਼ਹਿਰ ਵਿਚ ਫੂਡ ਸੈਂਪਲਿੰਗ ਦੇ ਕੰਮ ਵਿਚ ਪਾਰਦਰਸ਼ਤਾ ਨਹੀਂ ਰੱਖੀ ਜਾ ਰਹੀ। ਮੌਕੇ ’ਤੇ ਫੂਡ ਵਿਭਾਗ ਦੀ ਟੀਮ ਵਲੋਂ ਸਿਵਲ ਸਰਜਨ ਅਤੇ ਹੋਰਨਾਂ ਅਧਿਕਾਰੀਆਂ ਨੂੰ ਕਿਸਾਨ ਕੋਡਲ ਸਟੋਰੇਜ ਸਟੋਰ ’ਚ ਬੁਲਾਇਆ ਗਿਆ, ਜਦੋਂਕਿ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ। ਲੋਕਾਂ ਨੇ ਕਿਹਾ ਕਿ ਫੂਡ ਸੈਂਪਲਿੰਗ ਦੀ ਵੱਡੇ ਪੱਧਰ ’ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਨੀਵੇਂ ਮਿਆਰ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਅਤੇ ਮਿਲਾਵਟਖੋਰੀ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਸਿਰਫ਼ 5 ਰੁਪਏ 'ਚ ਮਿਲ ਰਹੀ ਹੈ 50 ਹਜ਼ਾਰ ਦੀ ਇੰਸ਼ੋਰੈਂਸ, ਦੀਵਾਲੀ ਤੋਂ ਪਹਿਲਾਂ ਚੁੱਕ ਲਓ ਮੌਕੇ ਦਾ ਫ਼ਾਇਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8