ਪਾਕਿ ਨੂੰ ਅਗਲੇ ਸਾਲ ਦੀ ਸ਼ੁਰੂਆਤ ''ਚ ਦੱ. ਅਫਰੀਕਾ ਵਿਰੁੱਧ ਸੀਰੀਜ਼ ਖੇਡਣ ਦੀ ਉਮੀਦ

09/24/2020 1:59:02 AM

ਕਰਾਚੀ- ਪਾਕਿਸਤਾਨ ਅਗਲੇ ਸਾਲ ਦੀ ਸ਼ੁਰੂਆਤ 'ਚ ਦੱਖਣੀ ਅਫਰੀਕਾ ਦਾ ਦੌਰਾਨ ਕਰਨ ਜਾਂ ਉਸਦੀ ਕ੍ਰਿਕਟ ਟੀਮ ਦੀ ਮੇਜ਼ਬਾਨੀ ਕਰਨ ਦੀ ਉਮੀਦ ਹੈ। ਦੋਵੇਂ ਟੀਮਾਂ ਦੇ ਵਿਚਾਲੇ ਅਕਤੂਬਰ 'ਚ ਹੋਣ ਵਾਲੀ ਸੀਮਿਤ ਓਵਰਾਂ ਦੀ ਸੀਰੀਜ਼ ਨੂੰ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੂੰ ਅਕਤੂਬਰ 'ਚ ਦੱਖਣੀ ਅਫਰੀਕਾ 'ਚ ਵਨ ਡੇ ਅੰਤਰਰਾਸ਼ਟਰੀ ਅਤੇ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਸੀ ਪਰ ਮੇਜ਼ਬਾਨ ਦੇਸ਼ ਨੇ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸੀਰੀਜ਼ ਨੂੰ ਰੱਦ ਕਰ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਸੂਤਰ ਨੇ ਹਾਲਾਂਕਿ ਕਿਹਾ ਕਿ ਸੀ. ਐੱਸ. ਏ. ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਅਗਲੇ ਸਾਲ ਦੀ ਸ਼ੁਰੂਆਤ 'ਚ ਇਸ ਸੀਰੀਜ਼ ਦੇ ਲਈ ਨਵੀਂ ਵਿੰਡੋ ਦੀ ਭਾਲ ਕਰ ਰਹੇ ਹਨ। ਸੂਤਰਾਂ ਨੇ ਕਿਹਾ ਕਿ ਵਧੀਆ ਸੰਭਾਵਨਾ ਹੈ ਕਿ ਜੇਕਰ ਦੱਖਣੀ ਅਫਰੀਕਾ 'ਚ ਕ੍ਰਿਕਟ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੇ ਲਈ ਸਥਿਤੀ 'ਚ ਸੁਧਾਰ ਨਹੀਂ ਹੁੰਦਾ ਹੈ ਤਾਂ ਅਸੀਂ ਪਾਕਿਸਤਾਨ ਸੁਪਰ ਲੀਗ ਤੋਂ ਪਹਿਲਾਂ ਫਰਵਰੀ 'ਚ ਉਸਦੀ ਮੇਜ਼ਬਾਨੀ ਦੇ ਲਈ ਤਿਆਰ ਹਾਂ। ਪਾਕਿਸਤਾਨ ਨੂੰ ਟੈਸਟ ਅਤੇ ਸੀਮਿਤ ਓਵਰਾਂ ਦੀ ਮੁੜ ਸੀਰੀਜ਼ ਦੇ ਲਈ ਨਵੰਬਰ ਤੋਂ ਆਖਰ ਤੋਂ ਜਨਵਰੀ ਤੱਕ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ, ਜਿਸ ਤੋਂ ਬਾਅਦ ਪਾਕਿਸਤਾਨ ਸੁਪਰ ਲੀਗ 20 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਇਸ ਵਿਚ ਪੀ. ਸੀ. ਬੀ. ਦੇ ਨਾਲ ਸੀਰੀਜ਼ ਦੇ ਆਯੋਜਨ ਦੇ ਲਈ ਸਮਾਂ ਹੋਵੇਗਾ।


Gurdeep Singh

Content Editor

Related News