ਗੇਂਦ ਪਿੱਛੇ ਆ ਰਹੀ ਸੀ ਸ਼ਾਹੀਨ ਅੱਗੇ ਦੌੜ ਰਿਹਾ ਸੀ, ਪਾਕਿ ਕ੍ਰਿਕਟਰ ਦਾ ਉਡਿਆ ਮਜ਼ਾਕ (Video)

11/30/2019 1:40:59 PM

ਨਵੀਂ ਦਿੱਲੀ : ਪਾਕਿਸਤਾਨ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਆਸਟਰੇਲੀਆ ਨਾਲ ਐਡੀਲੇਡ ਦੇ ਮੈਦਾਨ 'ਤੇ ਖੇਡੇ ਜਾ ਰਹੇ ਡੇਅ ਨਾਈਟ ਟੈਸਟ ਵਿਚ ਆਪਣੀ ਕਮਜ਼ੋਰ ਫੀਲਡਿੰਗ ਕਾਰਨ ਕਾਫੀ ਟ੍ਰੋਲ ਹੋ ਰਹੇ ਹਨ। ਸ਼ਾਹੀਨ ਨੇ ਇਕ ਵਾਰ ਤਾਂ ਗੇਂਦ ਨੂੰ ਪੈਰ ਮਾਰ ਕੇ ਬਾਊਂਡਰੀ ਦੇ ਪਾਰ ਪਹੁੰਚਾ ਦਿੱਤਾ ਤਾਂ ਦੂਜੀ ਵਾਰ ਡੇਵਿਡ ਵਾਰਨਰ ਵੱਲੋਂ ਮਾਰੀ ਸ਼ਾਟ ਉਸ ਨੂੰ ਨਹੀਂ ਦਿਸੀ। ਉੱਥੇ ਹੀ ਸ਼ਾਹੀਨ ਦੀ ਕਮਜ਼ੋਰ ਫੀਲਡਿੰਗ ਕਾਰਨ ਸੋਸ਼ਲ ਮੀਡੀਆ 'ਤੇ ਉਸ ਨੂੰ ਕ੍ਰਿਕਟ ਪ੍ਰ੍ਰਸ਼ੰਸਕਾਂ ਵੱਲੋਂ ਲੰਮੇ ਹੱਥੀ ਲਿਆ ਜਾ ਰਿਹਾ ਹੈ। ਕੁਝ ਲੋਕਾਂ ਨੇ ਤਾਂ ਸ਼ਰਾਬ ਪੀਤੀ ਹੋਈ ਹੈ? ਵਰਗੇ ਕੁਮੈਂਟ ਕਰ ਦਿੱਤੇ ਹਨ, ਜਦਕਿ ਕੁਝ ਲੋਕਾਂ ਨੇ ਲਿਖਿਆ ਭਾਜੀ ਕਿਸ ਟੀਮ ਵੱਲੋਂ ਖੇਡ ਰਹੇ ਹੋ।

ਦੱਸ ਦਈਏ ਕਿ ਸ਼ਾਹੀਨ ਅਫਰੀਦੀ ਨੇ ਪਹਿਲੀ ਗਲਤੀ 42ਵੇਂ ਓਵਰ ਦੀ ਤੀਜੀ ਗੇਂਦ 'ਤੇ ਕੀਤੀ ਜਦੋਂ ਇਫਤਿਖਾਰ ਦੇ ਗੇਂਦ 'ਤੇ ਵਾਰਨਰ ਨੇ ਆਫ ਸਾਈਡ ਵੱਲ ਸ਼ਾਟ ਮਾਰਿਆ। ਇਸ ਦੌਰਾਨ ਉੱਥੇ ਫੀਲਡਿੰਗ ਕਰ ਰਹੇ ਅਫਰੀਦੀ ਗੇਂਦ ਦਾ ਸਹੀ ਅੰਦਾਜ਼ਾ ਤਕ ਨਹੀਂ ਲਗਾ ਸਕੇ ਅਤੇ ਡੀਪ ਕਵਰ ਵੱਲ ਭੱਜਣ ਲੱਗ ਪਏ, ਜਦਕਿ ਗੇਂਦ ਉਸ ਦੇ ਪਿੱਛੇ ਦੀ ਹੁੰਦੀ ਹੋਈ ਬਾਊਂਡਰੀ ਪਾਰ ਕਰ ਗਈ।

ਪ੍ਰਸ਼ੰਸਕਾਂ ਨੇ ਕੀਤਾ ਸ਼ਾਹੀਨ ਨੂੰ ਟ੍ਰੋਲ

pic.twitter.com/RQBdkC3LXi

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ