ਇਸ ਪਾਕਿ ਕ੍ਰਿਕਟਰ ਨੇ ਹਨੂਮਾਨ ਜੈਅੰਤੀ ’ਤੇ ਦਿੱਤੀਆਂ ਸ਼ੁਭਕਾਮਨਾਵਾਂ, ਫੈਂਸ ਨੇ ਕਿਹਾ- ਭਾਰਤ ਆ ਜਾਓ

04/08/2020 7:05:52 PM

ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਅੱਜ ਤਕ ਸਰਿਪ 2 ਹੀ ਹਿੰਦੂ ਖਿਡਾਰੀ ਕੌਮਾਂਤਰੀ ਕ੍ਰਿਕਟ ਖੇਡ ਸਕੇ ਹਨ। ਉਨ੍ਹਾਂ ਵਿਚੋਂ ਇਕ ਦਾਨਿਸ਼ ਕਨੇਰੀਆ ਹਨ। ਕਨੇਰੀਆ ਨੇ ਟਵਿੱਟਰ ’ਤੇ ਭਗਵਾਨ ਰਾਮ ਅਤੇ ਹਨੂਮਾਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਲਿਖਿਆ ਹੋਇਆ ਹੈ, ‘‘ਭਗਵਾਨ ਹਨੂਮਾਨ ਤੁਹਾਨੂੰ ਸਭ ਨੂੰ ਤਾਕਤ ਅਤੇ ਗਿਆਨ ਦੇਵੇ, ਹੈਪੀ ਹਨੂਮਾਨ ਜੈਅੰਤੀ, ਸ਼ੁੱਭ ਹਨੂਮਾਨ ਜੈਅੰਤੀ।’’

ਪਾਕਿਸਤਾਨ ਵੱਲੋਂ ਕਨੇਰੀਆ ਤੋਂ ਪਹਿਲਾਂ ਅਨਿਲ ਦਲਪਤ ਅਜਿਹੇ ਹਿੰਦੀ ਰਹੇ ਹਨ, ਜੋ ਕੌਮਾਂਤਰੀ ਪੱਧਰ ’ਤੇ ਕ੍ਰਿਕਟ ਖੇਡ ਚੁੱਕੇ ਹਨ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵੱਧਦੇ ਖਤਰੇ ਕਾਰਨ ਕਨੇਰੀਆ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਯੁਵਰਾਜ ਅਤੇ ਹਰਭਜਨ ਸਿੰਘ ਤੋਂ ਅਪੀਲ ਕੀਤੀ ਸੀ ਕਿ ਉਹ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਮਦਦ ਲਈ ਸਾਹਮਣੇ ਆਏ। ਦੱਸ ਦਈਏ ਕਿ ਕਨੇਰੀਾ ਸਪਾਟ ਫਿਕਸਿੰਗ ਮਾਮਲੇ ਵਿਚ ਉਮਰ ਭਰ ਦਾ ਬੈਨ ਝਲ ਰਹੇ ਹਨ। ਉਸ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ’ਤੇ ਭੇਦਭਾਵ ਦੇ ਦੋਸ਼ ਲਗਾਏ ਹਨ। ਉਸ ਦਾ ਮੰਨਣਾ ਹੈ ਕਿ ਹਿੰਦੂ ਹੋਣ ਕਾਰਨ ਉਸ ਦੀ ਗੱਲ ਨਹੀਂ ਸੁਣੀ ਜਾ ਰਹੀ ਹੈ, ਜਦਿਕ ਪਾਕਿਸਤਾਨ ਵਿਚ ਮੁਸਲਮਾਨ ਕ੍ਰਿਕਟਰਾਂ ਨੇ ਸਪਾਟ ਫਿਕਸਿੰਗ ਮਾਮਲੇ ਵਿਚ ਬੈਨ ਤੋਂ ਬਾਅਦ ਵਾਪਸੀ ਕੀਤੀ ਹੈ। ਇਸ ਤੋਂ ਇਲਾਵਾ ਕਨੇਰੀਾ ਪਾਕਿਸਤਾਨ ਕ੍ਰਿਕਟ ਟੀਮ ਦੇ ਕੁਝ ਕ੍ਰਿਕਟਰਾਂ ’ਤੇ ਵੀ ਭੇਦਭਾਵ ਦਾ ਦੋਸ਼ ਲਗਾ ਚੁੱਕੇ ਹਨ। ਉਸ ਨੇ ਕਿਹਾ ਕਿ ਜਦੋਂ ਉਹ ਖੇਡਦੇ ਸੀ ਤਾਂ ਟੀਮ ਦੇ ਕੁਝ ਕ੍ਰਿਕਟਰ ਹਿੰਦੂ ਹੋਣ ਕਾਰਨ ਉਸ ਨਾਲ ਭੇਦਭਾਵ ਕਰਦੇ ਸੀ। 

ਕਨੇਰੀਆ ਦੀ ਇਸ ਪੋਸਟ ’ਤੇ ਇਸ ਤਰ੍ਹਾਂ ਦੇ ਆਏ ਕੁਮੈਂਟ


Ranjit

Content Editor

Related News