ਭਾਰਤ ਵਿਰੁੱਧ ਮੈਚ 'ਚ ਧੀ ਦੇ ਨਾਲ ਪਹੁੰਚੀ ਪਾਕਿਸਤਾਨੀ ਕਪਤਾਨ, ICC ਨੇ ਕੀਤਾ ਸਲਾਮ

03/06/2022 8:29:59 PM

ਨਵੀਂ ਦਿੱਲੀ- ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 2022 ਦੇ ਤਹਿਤ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਨ ਡੇ ਮੁਕਾਬਲੇ ਤੋਂ ਪਹਿਲਾਂ ਬਹੁਤ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ। ਪਾਕਿਸਤਾਨ ਟੀਮ ਦੀ ਕਪਤਾਨ ਬਿਸਮਾਹ ਮਹਰੂਫ ਆਪਣੀ ਸੱਤ ਮਹੀਨੇ ਦੀ ਧੀ ਦੇ ਨਾਲ ਗਰਾਊਂਡ ਵਿਚ ਪਹੁੰਚੀ ਸੀ। ਉਸਦੀ ਇਕ ਤਸਵੀਰ ਆਈ. ਸੀ. ਸੀ. ਨੇ ਵੀ ਸ਼ੇਅਰ ਕਰ ਨਾਰੀ ਸ਼ਕਤੀ ਨੂੰ ਸਲਾਮ ਕੀਤਾ ਹੈ।


ਇਹ ਖ਼ਬਰ ਪੜ੍ਹੋ- PAK v AUS : ਤੀਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 271/2


ਦੱਸ ਦੇਈਏ ਕਿ ਬਿਸਮਾਹ ਦਾ ਵਿਆਹ ਅਬਰਾਰ ਅਹਿਮਦ ਨਾਲ 28 ਨਵੰਬਰ 2018 ਨੂੰ ਹੋਇਆ ਸੀ। ਅਬਰਾਰ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹਨ। ਬਿਸਮਾਹ ਪਹਿਲਾਂ ਡਾਕਟਰ ਬਣਨਾ ਚਾਹੁੰਦੀ ਸੀ ਪਰ ਉਹ ਕ੍ਰਿਕਟਰ ਬਣ ਗਈ।
ਬਿਸਮਾਹ ਨੇ ਹੁਣ ਤੱਕ ਪਾਕਿਸਤਾਨ ਟੀਮ ਦੇ ਲਈ 108 ਵਨ ਡੇ ਅਤੇ 108 ਹੀ ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਵਨ ਡੇ ਵਿਚ 2602 ਅਤੇ ਟੀ-20 ਵਿਚ 2225 ਦੌੜਾਂ ਬਣਾਈਆਂ ਹਨ। ਹਾਲਾਂਕਿ ਉਹ ਹੁਣ ਤੱਕ ਕਿਸੇ ਵੀ ਫਾਰਮੈੱਟ ਵਿਚ ਸੈਂਕੜਾ ਨਹੀਂ ਲਗਾ ਸਕੀ ਪਰ ਵਨ ਡੇ ਵਿਚ 99 ਦੌੜਾਂ 'ਤੇ ਆਊਟ ਹੋ ਕੇ ਸੈਂਕੜੇ ਤੋਂ ਖੁੰਝ ਗਈ ਸੀ।

PunjabKesari
ਮੈਚ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ ਪਹਿਲਾਂ ਖੇਡਦੇ ਹੋਏ ਸਮ੍ਰਿਤੀ ਮੰਧਾਨਾ, ਸਨੇਹ ਰਾਣਾ ਤੇ ਪੂਜਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 244 ਦੌੜਾਂ ਬਣਾਈਆਂ ਸਨ। ਇਸ ਦੌਰਾਨ ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਨੇ ਆਪਣੀ ਹੌਲੀ ਬੱਲੇਬਾਜ਼ੀ ਨੂੰ ਲੈ ਕੇ ਨਿੰਦਾ ਦਾ ਸ਼ਿਕਾਰ ਹੋਈ ਪਰ ਭਾਰਤੀ ਗੇਂਦਬਾਜ਼ੀ ਸ਼ਾਨਦਾਰ ਰਹੀ। ਪਾਕਿਸਤਾਨ 137 ਦੌੜਾਂ 'ਤੇ ਹੀ ਢੇਰ ਹੋ ਗਈ। ਭਾਰਤੀ ਗੇਂਦਬਾਜ਼ ਰਾਜੇਸ਼ਵਰੀ ਗਾਇਕਵਾੜ ਨੇ 31 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ।
ਭਾਰਤੀ ਖਿਡਾਰੀਆਂ ਨੇ ਖਿੱਚੀ ਬਿਸਮਾਹ ਦੀ ਬੇਟੀ ਦੇ ਨਾਲ ਸੈਲਫੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News