ਅਫਰੀਕੀ 262 ਦੌੜਾਂ ''ਤੇ ਢੇਰ, ਪਾਕਿ ਦਾ ਚੋਟੀਕ੍ਰਮ ਵੀ ਲੜਖੜਾਇਆ
Saturday, Jan 12, 2019 - 12:21 AM (IST)

ਜੌਹਾਨਸਬਰਗ — ਦੱਖਣੀ ਅਫਰੀਕਾ ਨੇ ਆਖਰੀ 7 ਵਿਕਟਾਂ 33 ਦੌੜਾਂ ਦੇ ਅੰਦਰ ਗੁਆਉਣ ਕਾਰਨ ਘੱਟ ਸਕੋਰ 'ਤੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਦੀਆਂ ਦੋ ਵਿਕਟਾਂ ਕੱਢ ਕੇ ਤੀਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਇੱਥੇ ਵਾਪਸੀ ਕਰ ਲਈ।
ਦੱਖਣੀ ਅਫਰੀਕਾ ਦਾ ਸਕੋਰ ਇਕ ਸਮੇਂ 3 ਵਿਕਟਾਂ 'ਤੇ 229 ਦੌੜਾਂ ਸੀ ਪਰ ਉਸਦੀ ਪੂਰੀ ਟੀਮ 262 ਦੌੜਾਂ 'ਤੇ ਸਿਮਟ ਗਈ। ਪਾਕਿਸਤਾਨ ਨੂੰ ਦਿਨ ਦੇ 9 ਓਵਰ ਖੇਡਣ ਨੂੰ ਮਿਲੇ, ਜਿਨ੍ਹਾਂ ਵਿਚ ਉਸ ਨੇ ਦੋ ਵਿਕਟਾਂ 'ਤੇ 17 ਦੌੜਾਂ ਬਣਾਈਆਂ। ਉਹ ਅਜੇ ਦੱਖਣੀ ਅਫਰੀਕਾ ਤੋਂ 245 ਦੌੜਾਂ ਪਿੱਛੇ ਹੈ ਜਦਕਿ ਉਸਦਾ ਚੋਟੀਕ੍ਰਮ ਲੜਖੜਾ ਗਿਆ ਹੈ।