ਆਸਟਰੇਲੀਆ ਵਿਰੁੱਧ ਡੈਬਿਊ ਕਰੇਗਾ ਪਾਕਿ ਦਾ 16 ਸਾਲਾ ਨਸੀਮ

Thursday, Nov 21, 2019 - 12:36 AM (IST)

ਆਸਟਰੇਲੀਆ ਵਿਰੁੱਧ ਡੈਬਿਊ ਕਰੇਗਾ ਪਾਕਿ ਦਾ 16 ਸਾਲਾ ਨਸੀਮ

ਬ੍ਰਿਸਬੇਨ— ਨੌਜਵਾਨ ਗੇਂਦਬਾਜ਼ ਨਸੀਮ ਸ਼ਾਹ ਪਾਕਿਸਤਾਨ ਲਈ ਟੈਸਟ ਮੈਚ ਖੇਡਣ ਵਾਲੇ ਨੌਜਵਾਨ ਕ੍ਰਿਕਟਰਾਂ ਵਿਚ ਸ਼ਾਮਲ ਹੋ ਜਾਵੇਗਾ। ਪਾਕਿਸਤਾਨੀ ਕਪਤਾਨ ਅਜ਼ਹਰ ਅਲੀ ਨੇ ਬੁੱਧਵਾਰ ਪੁਸ਼ਟੀ ਕੀਤੀ ਕਿ 16 ਸਾਲ ਦਾ ਇਹ ਖਿਡਾਰੀ ਗਾਬਾ 'ਚ ਆਸਟਰੇਲੀਆ ਵਿਰੁੱਧ ਡੈਬਿਊ ਕਰੇਗਾ। ਪਿਛਲੇ ਹਫਤੇ ਨਸੀਮ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਪਰ ਉਸ ਨੇ ਦੌਰੇ 'ਤੇ ਟੀਮ ਦੇ ਨਾਲ ਬਣੇ ਰਹਿਣ ਦਾ ਫੈਸਲਾ ਕੀਤਾ। ਉਸ ਨੇ ਪਰਥ 'ਚ ਆਸਟਰੇਲੀਆ ਏ ਵਿਰੁੱਧ 8 ਓਵਰ ਦੇ ਸਪੈਲ 'ਚ ਪ੍ਰਭਾਵਿਤ ਕੀਤਾ ਸੀ। ਅਜ਼ਹਰ ਨੇ ਬ੍ਰਿਸਬੇਨ 'ਚ ਸੀਰੀਜ਼ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਕਿਹਾ ਕਿ ਅਸੀਂ ਨਿਸ਼ਚਿਤ ਰੂਪ ਨਾਲ ਉਸ ਨੂੰ ਖਿਡਾਉਣ ਦੇ ਵਾਰੇ 'ਚ ਸੋਚ ਰਹੇ ਹਾਂ, ਉਹ ਸੱਚਮੁਚ ਬਹੁਤ ਵਧੀਆ ਗੇਂਦਬਾਜ਼ੀ ਕਰ ਰਿਹਾ ਹੈ। ਕੁਝ ਹੀ ਖਿਡਾਰੀਆਂ ਨੇ 16 ਸਾਲ ਦੀ ਉਮਰ 'ਚ ਡੈਬਿਊ ਕੀਤਾ ਹੈ ਜਿਸ 'ਚ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਸ਼ਾਮਲ ਹਨ।


author

Gurdeep Singh

Content Editor

Related News