ਰਾਹੁਲ ਤੇ ਧਵਨ ਦੀ ਜੋੜੀ ਨੇ ਉਹ ਕਰ ਦਿੱਤਾ ਜੋ ਸਚਿਨ ਤੇ ਸਹਿਵਾਗ ਵੀ ਨਹੀਂ ਕਰ ਸਕੇ

08/20/2018 9:26:38 PM

ਨਵੀਂ ਦਿੱਲੀ— ਟ੍ਰੇਂਟ ਬ੍ਰਿਜ 'ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਭਾਰਤੀ ਸਲਾਮੀ ਜੋੜੀ ਸ਼ਿਖਰ ਧਵਨ ਤੇ ਕੇ. ਐੱਲ. ਰਾਹੁਲ ਨੇ ਇਕ ਖਾਸ ਉਪਲੱਬਧੀ ਹਾਸਲ ਕਰ ਲਈ ਹੈ। ਦੋਵਾਂ ਨੇ ਪਹਿਲੀ ਪਾਰੀ 'ਚ 60 ਦੌੜਾਂ ਤੇ ਦੂਜੀ ਪਾਰੀ 'ਚ ਵੀ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਸਾਲ 1986 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੇ ਇੰਗਲੈਂਡ ਦੀ ਧਰਤੀ 'ਤੇ ਦੋਵਾਂ ਪਾਰੀਆਂ 'ਚ 50 ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।

PunjabKesari
ਸਚਿਨ ਤੇ ਸਹਿਵਾਗ ਵੀ ਨਹੀਂ ਕਰ ਸਕੇ ਇਹ ਕਾਰਨਾਮਾ
ਇਨ੍ਹਾਂ ਤੋਂ ਪਹਿਲਾਂ ਕਾਰਨਾਮਾ ਸੁਨੀਲ ਗਾਵਸਕਰ ਤੇ ਸ਼੍ਰੀਕਾਂਤ ਕਰ ਚੁੱਕੇ ਹਨ। ਇੰਗਲੈਂਡ ਦੀ ਧਰਤੀ 'ਤੇ ਇਹ ਰਿਕਾਰਡ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਵੀ ਨਹੀਂ ਬਣਾ ਸਕੇ ਸਨ। ਇੰਗਲੈਂਡ ਖਿਲਾਫ ਤੀਜੇ ਟੈਸਟ 'ਚ ਧਵਨ ਨੇ ਆਪਣੀ ਪਾਰੀ 'ਚ 35 ਤੇ ਦੂਜੀ ਪਾਰੀ 'ਚ 44 ਦੌੜਾਂ ਬਣਾਈਆਂ। ਕੇ. ਐੱਲ. ਰਾਹੁਲ ਨੇ ਪਹਿਲੀ ਪਾਰੀ 'ਚ 23 ਤੇ ਦੂਜੀ ਪਾਰੀ 'ਚ 36 ਦੌੜਾਂ ਬਣਾਈਆਂ ਪਰ ਇਨ੍ਹਾਂ ਦੋਵਾਂ ਨੇ ਇਸ ਮੈਚ 'ਚ ਵਧੀਆ ਸ਼ੁਰੂਆਤ ਦਿੱਤੀ।

PunjabKesari


Related News