ਡਾਕ ਵਿਭਾਗ ''ਚ ਨਿਕਲੀਆਂ ਭਰਤੀਆਂ, ਪੰਜਾਬੀਆਂ ਲਈ ਸੁਨਹਿਰੀ ਮੌਕਾ, 10ਵੀਂ ਪਾਸ ਵੀ ਕਰ ਸਕਦੇ ਅਪਲਾਈ
Tuesday, Jan 27, 2026 - 12:51 PM (IST)
ਵੈੱਬ ਡੈਸਕ- ਸਰਕਾਰੀ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਭਾਰਤੀ ਡਾਕ ਵਿਭਾਗ ਨੇ 28 ਹਜ਼ਾਰ ਤੋਂ ਵਧੇਰੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਹ ਭਰਤੀਆਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦਿੱਲੀ, ਜੰਮੂ ਕਸ਼ਮੀਰ, ਬਿਹਾਰ, ਆਸਾਮ ਸਣੇ ਹੋਰ ਕਈ ਸੂਬਿਆਂ 'ਚ ਨਿਕਲੀਆਂ ਹਨ।
ਸਿੱਖਿਆ ਯੋਗਤਾ
ਇਹ ਭਰਤੀ 10ਵੀਂ ਪਾਸ ਨੌਜਵਾਨਾਂ ਲਈ ਲਈ ਹੈ। ਜਿਨ੍ਹਾਂ ਨੌਜਵਾਨਾਂ ਦੇ 10ਵੀਂ 'ਚ ਚੰਗੇ ਨੰਬਰ ਹਨ, ਉਨ੍ਹਾਂ ਦੇ ਭਰਤੀ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਹਨ, ਕਿਉਂਕਿ ਸਲੈਕਸ਼ਨ 10ਵੀਂ 'ਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਤਿਆਰ ਹੋਣ ਵਾਲੀ ਮੈਰਿਟ ਲਿਸਟ ਨਾਲ ਹੁੰਦੀ ਹੈ।
ਅਹੁਦਿਆਂ ਦੀ ਗਿਣਤੀ
ਬ੍ਰਾਂਚ ਪੋਸਟ ਮਾਸਟ (BPM) ਅਤੇ ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰ (ABPM) ਦੇ ਕੁੱਲ 28740 ਅਹੁਦੇ ਭਰੇ ਜਾਣਗੇ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ ਰਾਖਾਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ 'ਚ ਛੋਟ ਵੀ ਦਿੱਤੀ ਜਾਂਦੀ ਹੈ।
ਮਹੱਤਵਪੂਰਨ ਤਰੀਕਾਂ
ਅਪਲਾਈ ਕਰਨ ਦੀ ਪ੍ਰਕਿਰਿਆ 31 ਜਨਵਰੀ 2026 ਤੋਂ ਸ਼ੁਰੂ ਹੋਵੇਗੀ।
ਉਮੀਦਵਾਰ 14 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਤਨਖਾਹ
BPM ਨੂੰ 12,000 ਰੁਪਏ ਤੋਂ 29,000 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ABPM ਨੂੰ 10,000 ਰੁਪਏ ਤੋਂ 24,470 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
