ਮੌਕਾ ਮਿਲਿਆ ਤਾਂ 8ਵਾਂ ਓਲੰਪਿਕ ਖੇਡ ਸਕਦਾ ਹਾਂ : ਪੇਸ

10/16/2019 1:38:00 PM

ਸਪੋਰਟਸ ਡੈਸਕ— ਭਾਰਤ ਦੇ ਲੀਜੈਂਡ ਟੈਨਿਸ ਖਿਡਾਰੀ ਲਿਏੇਂਡਰ ਪੇਸ ਦੇ ਦਿਲ 'ਚ 8ਵਾਂ ਓਲੰਪਿਕ ਖੇਡਣ ਦੀ ਚਾਹਤ ਬਰਕਰਾਰ ਹੈ ਤੇ ਉਸ ਨੇ ਕਿਹਾ ਕਿ ਜੇਕਰ ਉਸ ਨੂੰ ਮੌਕਾ ਮਿਲਦਾ ਹੈ ਤਾਂ ਉਹ 2020 ਦੀਆਂ ਟੋਕੀਓ ਓਲੰਪਿਕ ਵਿਚ ਖੇਡਣ ਉੱਤਰ ਸਕਦਾ ਹੈ। ਪੇਸ ਨੇ ਆਸਟਰੇਲੀਅਨ ਓਪਨ 2020 ਦੇ ਮੀਡੀਆ ਲਾਂਚ ਦੇ ਮੌਕੇ 'ਤੇ ਮੰਗਲਵਾਰ ਨੂੰ ਇਹ ਗੱਲ ਕਹੀ। 46 ਸਾਲਾ ਪੇਸ ਨੇ ਆਪਣਾ ਪਹਿਲਾ ਓਲੰਪਿਕ 1992 'ਚ ਬਾਰਸੀਲੋਨਾ ਵਿਚ 24 ਸਾਲ ਦੀ ਉਮਰ ਵਿਚ ਖੇਡਿਆ ਸੀ। ਉਸ ਦਾ ਆਖਰੀ ਓਲੰਪਿਕ 2016 ਵਿਚ ਰੀਓ ਓਲੰਪਿਕ ਸੀ। ਉਹ ਲਗਾਤਾਰ 7 ਓਲੰਪਿਕ ਖੇਡ ਕੇ ਭਾਰਤੀ ਰਿਕਾਰਡ ਬਣਾ ਚੁੱਕਾ ਹੈ। ਜੇਕਰ ਉਸ ਨੂੰ ਟੋਕੀਓ ਵਿਚ ਮੌਕਾ ਮਿਲਦਾ ਹੈ ਤਾਂ ਉਹ ਦੁਨੀਆ ਦਾ 11ਵਾਂ ਅਜਿਹਾ ਖਿਡਾਰੀ ਬਣ ਜਾਵੇਗਾ ਜਿਸ ਨੇ 8 ਓਲੰਪਿਕ ਖੇਡੇ ਹਨ। ਦੁਨੀਆ 'ਚ ਸਭ ਤੋਂ ਵੱਧ 10 ਓਲੰਪਿਕ ਖੇਡਣ ਦਾ ਰਿਕਾਰਡ ਕੈਨੇਡਾ ਦੇ ਇਯਾਨ ਮਿਲਰ ਦੇ ਨਾਂ ਹੈ।

PunjabKesari

ਪੇਸ ਨੇ ਟੋਕੀਓ ਦੀਆਂ ਉਮੀਦਾਂ 'ਤੇ ਕਿਹਾ,  ''ਮੈਨੂੰ ਓਲੰਪਿਕ ਨਾਲ ਜ਼ਬਰਦਸਤ ਲਗਾਓ ਹੈ। ਮੈਂ ਹਮੇਸ਼ਾ ਤਿਰੰਗੇ ਲਈ ਅਤੇ ਆਪਣੇ ਲੋਕਾਂ ਲਈ ਖੇਡਣ ਦਾ ਸੁਪਨਾ ਵੇਖਿਆ ਹੈ। ਮੈਨੂੰ ਜਦ ਵੀ ਦੇਸ਼ ਲਈ ਖੇਡਣ ਨੂੰ ਕਿਹਾ ਜਾਵੇਗਾ ਮੈਂ ਹਮੇਸ਼ਾ ਉਸ ਦੇ ਲਈ ਤਿਆਰ ਰਹਾਂਗਾ। ਪੇਸ ਨੇ ਨਾਲ ਹੀ ਕਿਹਾ, ''ਮੈਂ ਦੇਸ਼ ਲਈ ਸਭ ਤੋਂ ਜ਼ਿਆਦਾ ਓਲੰਪਿਕ ਖੇਡਣ ਦਾ ਰਿਕਾਡਰ ਬਣਾ ਚੁੱਕਿਆ ਹਾਂ ਅਤੇ ਅੱਠਵਾਂ ਓਲੰਪਿਕ ਇਕ ਅਛੂਤ ਰਿਕਾਡਰ ਹੋਵੇਗਾ।

ਭਾਰਤ ਦੇ ਦਿੱਗਜ ਖਿਡਾਰੀ ਪੇਸ ਇਸ ਸਮੇਂ ਵਰਲਡ ਡਬਲਜ਼ ਰੈਂਕਿੰਗ 'ਚ 91ਵੇਂ ਸਥਾਨ 'ਤੇ ਹੈ ਅਤੇ ਇਸ ਰੈਂਕਿੰਗ ਦੇ ਲਿਹਾਜ਼ ਨਾਲ ਉਨ੍ਹਾਂ ਦੇ ਲਈ ਟੋਕੀਓ ਦੀ ਟਿਕਟ ਮਿਲਣੀ ਕਾਫੀ ਮੁਸ਼ਕਿਲ ਹੈ। ਵਰਲਡ ਰੈਂਕਿੰਗ 'ਚ ਉਨ੍ਹਾਂ ਤੋਂ ਉਪਰ ਭਾਰਤੀ ਖਿਡਾਰੀਆਂ 'ਚੋਂ ਰੋਹਨ ਬੋਪੰਨਾ 41ਵੇਂ ਅਤੇ ਦਿਵਿਜ ਸ਼ਰਨ 43ਵੇਂ ਸਥਾਨ 'ਤੇ ਹਾਂ।


Related News