ਪੇਸ ਅਤੇ ਸ਼ਰਨ ਆਸਟਰੇਲੀਆਈ ਓਪਨ ਦੇ ਪ੍ਰੀ ਕੁਆਰਟਰਫਾਈਨਲ ''ਚ

Saturday, Jan 20, 2018 - 02:29 PM (IST)

ਪੇਸ ਅਤੇ ਸ਼ਰਨ ਆਸਟਰੇਲੀਆਈ ਓਪਨ ਦੇ ਪ੍ਰੀ ਕੁਆਰਟਰਫਾਈਨਲ ''ਚ

ਮੈਲਬੋਰਨ, (ਬਿਊਰੋ)— ਤਜਰਬੇਕਾਰ ਲਿਏਂਡਰ ਪੇਸ ਅਤੇ ਪੂਰਵ ਰਾਜਾ ਨੇ ਪੰਜਵਾਂ ਦਰਜਾ ਪ੍ਰਾਪਤ ਬਰੂਨੋ ਸੋਰੇਸ ਅਤੇ ਜੈਮੀ ਮਰੇ ਨੂੰ ਹਰਾ ਕੇ ਆਸਟਰੇਲੀਆਈ ਓਪਨ ਪੁਰਸ਼ ਡਬਲਜ਼ ਵਰਗ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਭਾਰਤ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੇ ਬ੍ਰਾਜ਼ੀਲ ਦੇ ਸੋਰੇਸ ਅਤੇ ਬ੍ਰਿਟੇਨ ਦੇ ਮਰੇ ਨੂੰ 7-6, 5-7, 7-6 ਨਾਲ ਹਰਾਇਆ। ਡਬਲਜ਼ 'ਚ ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਮਰੇ ਅਤੇ ਉਨ੍ਹਾਂ ਤੋਂ ਇਕ ਪਾਏਦਾਨ ਹੇਠਾਂ ਸੋਰੇਸ ਪਿਛਲੇ ਸਾਲ ਤੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਆਏ ਹਨ ਪਰ ਅੱਜ ਰਾਜਾ ਦੇ ਸਾਹਮਣੇ ਟਿੱਕ ਨਹੀਂ ਸਕੇ।

ਸ਼ੁਰੂਆਤ 'ਚ ਇਹ ਬਰਾਬਰੀ ਦਾ ਮੁਕਾਬਲਾ ਸੀ ਅਤੇ ਪਹਿਲੇ ਦੋ ਸੈਟ ਬਰਾਬਰ ਰਹਿਣ ਦੇ ਬਾਅਦ ਤੀਜੇ ਸੈਟ 'ਚ ਮੁਕਾਬਲਾ 5-5 ਨਾਲ ਹਰਾਉਣ ਦਾ ਸੀ ਜਦੋਂ ਮਰੇ ਨੇ ਆਪਣੀ ਟੀਮ ਨੂੰ ਮੈਚ ਪੁਆਇੰਟ ਦਿਵਾਏ। ਰਾਜਾ ਨੇ ਨਾ ਸਿਰਫ ਮੈਚ ਪੁਆਇੰਟ ਬਚਾਏ ਸਗੋਂ ਭਾਰਤ ਨੂੰ ਮੈਚ ਪੁਆਇੰਟ ਦਿਵਾਏ ਵੀ। ਪਿਛਲੇ ਸੈਸ਼ਨ 'ਚ ਚੈਲੰਜਰ ਪੱਧਰ ਦੇ ਦੋ ਟੂਰਨਾਮੈਂਟ ਜਿੱਤ ਚੁੱਕੇ ਰਾਜਾ ਅਤੇ ਪੇਸ ਦਾ ਇਹ ਦੂਜਾ ਗ੍ਰੈਂਡ ਸਲੈਮ ਹੈ ਜਿੱਥੇ ਉਹ ਸਾਥ ਖੇਡ ਰਹੇ ਹਨ। ਪਿਛਲੇ ਸਾਲ ਅਮਰੀਕੀ ਓਪਨ 'ਚ ਉਹ ਦੂਜੇ ਦੌਰ 'ਚ ਹਾਰ ਗਏ ਸਨ। ਹੁਣ ਉਨ੍ਹਾਂ ਦਾ ਸਾਹਮਣਾ ਕੋਲੰਬੀਆ ਦੇ 11ਵਾਂ ਦਰਜਾ ਪ੍ਰਾਪਤ ਜੁਆਨ ਸੇਬੇਸਟੀਅਨ ਕਾਬਾਲ ਅਤੇ ਰਾਬਰਟ ਫਾਰਾ ਨਾਲ ਹੋਵੇਗਾ।


Related News