ਪੀ. ਐੱਨ. ਬੀ. ਤੇ ਬੀ. ਐੱਸ. ਐੱਫ. ਨੇ ਖੇਡਿਆ 2-2 ਨਾਲ ਡਰਾਅ

11/20/2017 5:25:37 AM

ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਤੇ ਬੀ. ਐੱਸ. ਐੱਫ. ਨੇ 28ਵੇਂ ਲਾਲ ਬਹਾਦੁਰ ਸ਼ਾਸਤਰੀ ਹਾਕੀ ਟੂਰਨਾਮੈਂਟ 'ਚ ਐਤਵਾਰ ਨੂੰ 2-2 ਨਾਲ ਡਰਾਅ ਖੇਡਿਆ। ਇਥੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਬੀ. ਐੱਸ. ਐੱਫ. ਲਈ ਕੰਵਰ ਸਿੰਘ ਨੇ ਤੀਜੇ ਤੇ ਸ਼ਰਨਜੀਤ ਸਿੰਘ ਨੇ 27ਵੇਂ ਮਿੰਟ 'ਚ ਗੋਲ ਕੀਤੇ, ਜਦਕਿ ਪੀ. ਐੱਨ. ਬੀ. ਵਲੋਂ ਸੁਖਜੀਤ ਸਿੰਘ ਨੇ 32ਵੇਂ ਤੇ ਗਗਨਦੀਪ ਸਿੰਘ ਨੇ 49ਵੇਂ ਮਿੰਟ 'ਚ ਗੋਲ ਕਰ ਕੇ ਮੈਚ ਡਰਾਅ ਕਰਾ ਲਿਆ। ਪੀ. ਐੱਨ. ਬੀ. ਦੇ ਗੋਲਕੀਪਰ ਜਸਬੀਰ ਸਿੰਘ ਨੂੰ 'ਪਲੇਅਰ ਆਫ ਦਿ ਮੈਚ' ਐਲਾਨ ਕੀਤਾ ਗਿਆ। 
ਦਿਨ ਦੇ ਦੂਜੇ ਮੈਚ 'ਚ ਭਾਰਤੀ ਹਵਾਈ ਸੈਨਾ ਨੇ ਪੀ. ਐੱਨ. ਬੀ. ਹਾਕੀ ਅਕੈਡਮੀ ਨੂੰ 1-0 ਨਾਲ ਹਰਾ ਦਿੱਤਾ। ਨਿਤੇਸ਼ ਕੀਰੋ ਨੇ ਮੈਚ 'ਚ ਇਕਲੌਤਾ ਮਹੱਤਵਪੂਰਨ ਗੋਲ 14ਵੇਂ ਮਿੰਟ 'ਚ ਕੀਤਾ। ਹਵਾਈ ਸੈਨਾ ਦੇ ਹਰਵੰਤ ਸਿੰਘ ਨੂੰ 'ਪਲੇਅਰ ਆਫ ਦਿ ਮੈਚ' ਐਲਾਨਿਆ ਗਿਆ।


Related News