ਇੰਗਲੈਂਡ ਦੇ ਬੇਅਰਸਟਾ ਸੱਟ ਕਾਰਨ ਚੌਥੇ ਵਨ ਡੇ ਤੋਂ ਬਾਹਰ

Saturday, Oct 20, 2018 - 01:45 PM (IST)

ਇੰਗਲੈਂਡ ਦੇ ਬੇਅਰਸਟਾ ਸੱਟ ਕਾਰਨ ਚੌਥੇ ਵਨ ਡੇ ਤੋਂ ਬਾਹਰ

ਕੋਲੰਬੋ : ਇੰਗਲੈਂਡ ਦੇ ਬੱਲੇਬਾਜ਼ ਜਾਨੀ ਬੇਅਰਸਟਾ ਗਿੱਟੇ ਦੀ ਸੱਟ ਕਾਰਨ ਸ਼੍ਰੀਲੰਕਾ ਖਿਲਾਫ ਕੈਂਡੀ ਵਿਚ ਸ਼ਨੀਵਾਰ ਨੂੰ ਚੌਥੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਨਹੀਂ ਖੇਡ ਸਕਣਗੇ। 29 ਸਾਲਾਂ ਇਹ ਬੱਲੇਬਾਜ਼ ਸ਼ੁੱਕਰਵਾਰ ਫੁੱਟਬਾਲ ਖੇਡਦਿਆਂ ਜ਼ਖਮੀ ਹੋ ਗਿਆ ਸੀ। ਉਸ ਦੀ ਜਗ੍ਹਾ ਅਲੈਕਸ ਹੇਲਸ ਨੂੰ ਟੀਮ ਵਿਚ ਰੱਖਿਆ ਗਿਆ ਹੈ। ਇੰਗਲੈਂਡ ਅਜੇ 5 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅੱਗੇ ਚਲ ਰਿਹਾ ਹੈ। ਪਹਿਲਾ ਮੈਚ ਮੀਂਹ ਦੇ ਭੇਟ ਚੜ੍ਹ ਗਿਆ ਸੀ। ਬੇਅਰਸਟਾ ਤੋਂ ਪਹਿਲਾਂ ਇੰਗਲੈਂਡ ਦੇ ਲਿਆਮ ਡਾਸਨ ਵੀ ਜ਼ਖਮੀ ਹੋ ਗਏ ਸੀ। ਡਾਸਨ ਦੇ ਸੱਜੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚ ਪੈ ਗਈ ਸੀ, ਜਿਸ ਕਾਰਨ ਉਹ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਸੀ। ਸ਼੍ਰੀਲੰਕਾ ਦੇ ਕੁਸਾਲ ਪਰੇਰਾ ਵੀ ਮਾਂਸਪੇਸ਼ੀਆਂ ਵਿਚ ਖਿੱਚ ਕਾਰਨ ਸੀਰੀਜ਼ ਦੇ ਬਾਕੀ ਮੈਚਾਂ ਤੋਂ ਬਾਹਰ ਗਏ ਹਨ। ਉਸ ਦੀ ਜਗ੍ਹਾ ਸਦੀਰਾ ਸਮਰਵਿਕ੍ਰਮਾ ਨੂੰ ਚੁਣਿਆ ਗਿਆ।


Related News