ਫਰਾਂਸ ਦੇ ਫਾਰਵਰਡ ਡੇਮਬੇਲੇ ਯੂਰਪੀ ਚੈਂਪੀਅਨਸ਼ਿਪ ਤੋਂ ਬਾਹਰ
Tuesday, Jun 22, 2021 - 05:11 PM (IST)

ਪੈਰਿਸ— ਫਰਾਂਸ ਦੇ ਫਾਰਵਰਡ ਓਸਮਾਨੇ ਬੇਮਬੇਲੇ ਗੋਡੇ ਦੀ ਸੱਟ ਕਾਰਨ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਏ ਹਨ। ਫਰਾਂਸ ਸਾਕਰ ਮਹਾਸੰਘ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸ਼ਨੀਵਾਰ ਨੂੰ ਹੰਗਰੀ ਖ਼ਿਲਾਫ਼ 1-1 ਨਾਲ ਡਰਾਅ ਦੇ ਦੌਰਾਨ ਡੇਮਬੇਲੇ ਬਦਲਵੇਂ ਖਿਡਾਰੀ ਦੇ ਤੌਰ ’ਤੇ ਉਤਰੇ ਸਨ ਤੇ ਬਾਅਦ ’ਚ ਆਖ਼ਰੀ ਪਲਾਂ ਦੇ ਦੌਰਾਨ ਉਨ੍ਹਾਂ ਨੂੰ ਮੈਦਾਨ ਛੱਡਣ ਦਿੱਤਾ ਗਿਆ। ਇਸੇ ਮੁਕਾਬਲੇ ਦੇ ਦੌਰਾਨ ਉਨ੍ਹਾਂ ਨੂੰ ਸੱਟ ਲੱਗੀ ਸੀ।
ਫਰਾਂਸ ਦੀ ਟੀਮ ਨੇ ਕਿਹਾ ਕਿ ਐਤਵਾਰ ਨੂੰ ਬੁਡਾਪੇਸਟ ਦੇ ਹਸਪਤਾਲ ’ਚ ਡੇਮਬੇਲੇ ਦਾ ਐਕਸਰੇ ਹੋਇਆ। ਟੀਮ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦੇ ਉਭਰਨ ਲਈ ਜਿੰਨੇ ਸਮੇਂ ਦੀ ਜ਼ਰੂਰਤ ਹੈ ਉਹ ਜ਼ਿਆਦਾ ਹੈ। ਟੀਮ ਮੈਦਾਨ ’ਤੇ ਉਤਰਨ ਦੇ ਬਾਅਦ ਸੱਟ ਦਾ ਸ਼ਿਕਾਰ ਗੋਲਕੀਪਰ ਨੂੰ ਬਦਲ ਸਕਦੀ ਹੈ। ਆਊਟਫੀਲਡ ਦੇ ਖਿਡਾਰੀ ਨੂੰ ਇਕ ਵਾਰ ਮੈਦਾਨ ’ਤੇ ਉਤਰਨ ਦੇ ਬਾਅਦ ਬਦਲਿਆ ਨਹੀਂ ਜਾ ਸਕਦਾ ਹੈ। ਡੇਮਬੇਲੇ ਦੇ ਬਾਹਰ ਹੋਣ ਨਾਲ ਫ਼ਰਾਂਸ ਦੇ ਕੋਟ ਡਿਡਿਏਰ ਡੈਸਚੈਂਪਸ ਨੂੰ ਬਾਕੀ ਬਚੇ ਯੂਰੋ 2020 ’ਚ 25 ਖਿਡਾਰੀਆਂ ਵਿਚਾਲੇ ਟੀਮ ਦੀ ਚੋਣ ਕਰਨੀ ਹੋਵੇਗੀ।