ਸਾਡਾ ਸਮਾਂ ਆਵੇਗਾ, ਰੋਹਿਤ ਨੇ ਇਕ ਦਹਾਕੇ ਤੋਂ ਆਈ. ਸੀ. ਸੀ. ਟਰਾਫੀ ਨਾ ਜਿੱਤਣ ’ਤੇ ਕਿਹਾ
Thursday, Jan 25, 2024 - 07:09 PM (IST)
ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਭਰੋਸਾ ਹੈ ਕਿ ਪਿਛਲੇ ਇਕ ਦਹਾਕੇ ਤੋਂ ਉਸ ਨੂੰ ਜਿਸ ਆਈ. ਸੀ. ਸੀ. ਟਰਾਫੀ ਦਾ ਇੰਤਜ਼ਾਰ ਹੈ, ਉਸ ਨੂੰ ਜਿੱਤਣ ਦਾ ਸਮਾਂ ਵੀ ਆਵੇਗਾ। ਹਾਲ ਹੀ ’ਚ ਵਿਸ਼ਵ ਕੱਪ-2023 ਦੇ ਫਾਈਨਲ ’ਚ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਕਾਰਨ ਭਾਰਤ ਦਾ ਆਈ. ਸੀ. ਸੀ. ਖਿਤਾਬ ਦਾ ਇੰਤਜ਼ਾਰ 10 ਸਾਲਾਂ ਤੱਕ ਵਧ ਗਿਆ ਕਿਉਂਕਿ ਦੇਸ਼ ਨੂੰ ਫਾਈਨਲ ਆਈ. ਸੀ. ਸੀ. ਟਰਾਫੀ 2013 ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਚੈਂਪੀਅਨਜ਼ ਟਰਾਫੀ ’ਚ ਮਿਲੀ ਸੀ।
ਰੋਹਿਤ ਨੇ ਕਿਹਾ,‘‘ਪਿਛਲੇ ਤਿੰਨ ਸਾਲ ਸ਼ਾਨਦਾਰ ਰਹੇ ਹਨ। ਬੱਸ ਇਸ ’ਚ ਆਈ. ਸੀ. ਸੀ. ਟਰਾਫੀ ਦਾ ਫਾਈਨਲ ਜਿੱਤਣਾ ਸ਼ਾਮਲ ਨਹੀਂ ਹੈ, ਇਸ ਤੋਂ ਇਲਾਵਾ ਅਸੀਂ ਸਭ ਕੁਝ ਜਿੱਤਿਆ ਹੈ। ਅਸੀਂ ਸਿਰਫ ਇਹ ਟਰਾਫੀ ਹਾਸਲ ਨਹੀਂ ਕਰ ਸਕੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਸਾਡਾ ਸਮਾਂ ਆਵੇਗਾ। ਸਾਨੂੰ ਇਸ ਲਈ ਸਿਰਫ ਸਹੀ ਮਾਨਸਿਕਤਾ ਰੱਖਣ ਦੀ ਲੋੜ ਹੈ, ਅਸੀਂ ਅਤੀਤ ਬਾਰੇ ਬਹੁਤ ਜ਼ਿਆਦਾ ਚਿੰਤਾ ਨਹੀਂ ਕਰਨੀ ਕਿਉਂਕਿ ਤੁਸੀਂ ਇਸ ਨੂੰ ਬਦਲ ਨਹੀਂ ਸਕਦੇ।’’