ਸਾਡੇ ਖਿਡਾਰੀਆਂ ਦਾ ਕ੍ਰਿਕਟ ''ਤੇ ਧਿਆਨ ਹੈ, ਨਾ ਕਿ PCB ਦੇ ਮਾਮਲਿਆਂ ''ਤੇ : ਬਾਬਰ ਆਜ਼ਮ
Friday, Jul 07, 2023 - 12:05 PM (IST)
ਕਰਾਚੀ— ਕਪਤਾਨ ਬਾਬਰ ਆਜ਼ਮ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) 'ਚ ਚੱਲ ਰਹੀ ਉਥਲ-ਪੁਥਲ ਦਾ ਰਾਸ਼ਟਰੀ ਟੀਮ ਦੇ ਖਿਡਾਰੀਆਂ ਦੇ ਆਈਸੀਸੀ ਵਨਡੇ ਵਿਸ਼ਵ ਕੱਪ ਅਤੇ ਇਸ ਤੋਂ ਪਹਿਲਾਂ ਦੀ ਸੀਰੀਜ਼ 'ਤੇ ਕੋਈ ਅਸਰ ਨਹੀਂ ਪਵੇਗਾ। ਮੌਜੂਦਾ ਸਮੇਂ 'ਚ ਦੁਨੀਆ ਦੇ ਚੋਟੀ ਦੇ ਬੱਲੇਬਾਜ਼ਾਂ 'ਚੋਂ ਇਕ ਬਾਬਰ ਨੇ ਵੀ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਨ੍ਹਾਂ ਦੀ ਟੀਮ ਸਿਰਫ਼ ਪੁਰਾਣੇ ਵਿਰੋਧੀ ਭਾਰਤ ਖ਼ਿਲਾਫ਼ ਹੋਣ ਵਾਲੇ ਅਹਿਮ ਮੈਚ 'ਤੇ ਧਿਆਨ ਨਹੀਂ ਦੇ ਰਹੀ ਸਗੋਂ ਪੂਰੇ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ।
ਅਸੀਂ ਸਿਰਫ਼ ਕ੍ਰਿਕਟ 'ਤੇ ਧਿਆਨ ਲਗਾਉਂਦੇ ਹਾਂ
ਇਹ ਪੁੱਛੇ ਜਾਣ 'ਤੇ ਕਿ ਕੀ ਪੀਸੀਬੀ ਅਧਿਕਾਰੀਆਂ ਅਤੇ ਚੋਣ ਕਮੇਟੀ 'ਚ ਹਾਲ ਹੀ 'ਚ ਬਦਲਾਅ ਦਾ ਖਿਡਾਰੀਆਂ 'ਤੇ ਅਸਰ ਪੈ ਰਿਹਾ ਹੈ, ਬਾਬਰ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਕ੍ਰਿਕਟ 'ਤੇ ਧਿਆਨ ਦੇਣਾ ਹੈ। ਬਾਬਰ ਨੇ ਕਿਹਾ, ''ਪੀਸੀਬੀ 'ਚ ਜੋ ਹੋ ਰਿਹਾ ਹੈ, ਉਸ 'ਤੇ ਅਸੀਂ ਧਿਆਨ ਨਹੀਂ ਦਿੰਦੇ। ਅਸੀਂ ਸਿਰਫ਼ ਕ੍ਰਿਕਟ 'ਤੇ ਧਿਆਨ ਕੇਂਦਰਿਤ ਕਰਦੇ ਹਾਂ। ਸਾਡੇ ਸਾਹਮਣੇ ਆਉਣ ਵਾਲੇ ਮੈਚਾਂ ਦਾ ਪੂਰਾ ਸ਼ਡਿਊਲ ਹੈ ਅਤੇ ਅਸੀਂ ਜਾਣਦੇ ਹਾਂ ਕਿ ਇਹ ਮੈਚ ਜਿੱਤਣ ਲਈ ਪੇਸ਼ੇਵਰ ਖਿਡਾਰੀਆਂ ਵਜੋਂ ਸਾਨੂੰ ਕੀ ਕਰਨ ਦੀ ਲੋੜ ਹੈ।
ਭਾਰਤ 'ਚ ਅਕਤੂਬਰ-ਨਵੰਬਰ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ, 'ਅਸੀਂ ਵਿਸ਼ਵ ਕੱਪ 'ਚ ਸਿਰਫ਼ ਭਾਰਤ ਖ਼ਿਲਾਫ਼ ਖੇਡਣ ਅਤੇ ਜਿੱਤਣ ਬਾਰੇ ਨਹੀਂ ਸੋਚ ਰਹੇ ਹਾਂ। ਜੇਕਰ ਅਸੀਂ ਆਈਸੀਸੀ ਖਿਤਾਬ ਜਿੱਤਣਾ ਚਾਹੁੰਦੇ ਹਾਂ ਤਾਂ ਸਾਨੂੰ ਹਰ ਮੈਚ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ, ਅਸੀਂ ਇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ, ''ਅਸੀਂ ਭਾਰਤ 'ਚ ਵਿਸ਼ਵ ਕੱਪ ਖੇਡਣ ਜਾ ਰਹੇ ਹਾਂ, ਸਿਰਫ਼ ਭਾਰਤ ਨਾਲ ਨਹੀਂ ਖੇਡਣਾ।'' ਬਾਬਰ ਨੇ ਕਿਹਾ ਕਿ ਖਿਡਾਰੀ ਲਗਾਤਾਰ ਸੀਰੀਜ਼ ਲਈ ਤਿਆਰੀ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8