ਰੋਮ ਤੋਂ ਹਟਨ ਤੋਂ ਨਿਰਾਸ਼ ਹੈ ਓਸਾਕਾ
Friday, May 17, 2019 - 09:45 PM (IST)

ਰੋਮ— ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰੀ ਨਾਓਮੀ ਓਸਾਕਾ ਨੇ ਕਿਹਾ ਕਿ ਫ੍ਰੈਂਚ ਓਪਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੱਟ ਕਾਰਨ ਵੀਰਵਾਰ ਨੂੰ ਇਟਾਲੀਅਨ ਓਪਨ ਦੇ ਕੁਆਟਰਫਾਈਨਲ ਤੋਂ ਹਟਨ ਦੇ ਕਾਰਨ ਉਹ 'ਦੁਖੀ ਤੇ ਨਿਰਾਸ਼' ਹੈ। ਉਸ ਨੇ ਕਿਹਾ ਮੈਂ ਸਵੇਰੇ ਉੱਠੀ ਤੇ ਆਪਣਾ ਅੰਗੂਠਾ ਵੀ ਨਹੀਂ ਹਿਲਾ ਸਕੀ।
ਉਨ੍ਹਾਂ ਨੇ ਕਿਹਾ ਕਿ ਮੈਂ ਆਪਣਾ ਅੰਗੂਠਾ ਨਹੀਂ ਹਿਲਾ ਸਕੀ ਤੇ ਪੱਕਾ ਨਹੀਂ ਹੈ ਕਿ ਮੈਂ ਆਪਣਾ ਮੈਚ ਖੇਡ ਸਕਦੀ ਹਾਂ। ਜਾਪਾਨੀ ਸਟਾਰ ਖਿਡਾਰੀ ਨੂੰ ਰੋਮ 'ਚ ਮੇਡ੍ਰਿਡ ਓਪਨ ਚੈਂਪੀਅਨ ਤੇ ਛੇਵੀਂ ਦਰਜਾ ਪ੍ਰਾਪਤ ਕਿਕੀ ਬਰਟਨਸ ਨਾਲ ਭਿੜਨਾ ਸੀ।