ਮੇਨੋਰਕਾ ਇੰਟਰਨੈਸ਼ਨਲ ਸ਼ਤਰੰਜ - ਅਰਜੁਨ ਦੀ ਲਗਾਤਾਰ ਦੂਜੀ ਜਿੱਤ, ਗੁਕੇਸ਼ ਵਿਸ਼ਵ ਦੇ ਟਾਪ 100 ''ਚ ਪੁੱਜੇ
Saturday, Apr 23, 2022 - 04:26 PM (IST)
ਮੇਨੋਰਕਾ, ਸਪੇਨ (ਨਿਕਲੇਸ਼ ਜੈਨ)- ਭਾਰਤ ਦੇ ਚੌਥੇ ਨੰਬਰ ਦੇ ਖਿਡਾਰੀ 18 ਸਾਲਾ ਗ੍ਰਾਂਡ ਮਾਸਟਰ ਅਰਜੁਨ ਐਰੀਗਾਸੀ ਨੂੰ ਮੇਨੋਰਕਾ ਇੰਟਰਨੈਸ਼ਨਲ ਸ਼ਤਰੰਜ 'ਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ ਤੇ ਉਨ੍ਹਾਂ ਨੇ ਸ਼ੁਰੂਆਤੀ ਦੋ ਰਾਊਂਡ ਜਿੱਤ ਕੇ ਚੰਗੀ ਸ਼ੁਰੂਆਤ ਵੀ ਕਰ ਲਈ ਹੈ। ਅਰਜੁਨ ਨੇ ਪਹਿਲੇ ਰਾਊਂਡ 'ਚ ਮੇਜ਼ਬਾਨ ਸਪੇਨ ਦੇ ਲੁਈਸ ਪਾਬਲੋਂ ਤੇ ਦੂਜੇ ਰਾਊਂਡ 'ਚ ਇਜ਼ਰਾਇਲ ਦੀ ਅਲੀਨਸਬ ਮੋਬਿਨਾ ਨੂੰ ਹਰਾਇਆ।
ਵੈਸੇ 1 ਮਈ ਨੂੰ ਹੋਣ ਵਾਲੀ ਆਗਾਮੀ ਸ਼ਤਰੰਜ ਓਲੰਪੀਆਡ ਦੇ ਲਈ ਭਾਰਤੀ ਟੀਮ ਦੀ ਚੋਣ ਤੋਂ ਠੀਕ ਪਹਿਲਾਂ ਜ਼ਿਆਦਾਤਰ ਭਾਰਤੀ ਖਿਡਾਰੀ, ਆਪਣੀ ਵਿਸ਼ਵ ਰੈਂਕਿੰਗ ਨੂੰ ਸੁਧਾਰਨ 'ਚ ਲੱਗੇ ਹੋਏ ਹਨ। ਅਰਜੁਨ ਦੇ ਇਲਾਵਾ ਇਸ ਪ੍ਰਤੀਯੋਗਿਤਾ 'ਚ ਨਿਹਾਲ ਸਰੀਨ, ਡੀ ਗੁਕੇਸ਼, ਅਧੀਬਨ ਭਾਸਕਰਨ, ਰੌਨਕ ਸਾਧਵਾਨੀ, ਐੱਸ. ਪੀ. ਸੇਤੂਰਮਨ, ਆਰਯਨਾ ਚੋਪੜਾ ਨੇ ਆਪਣੇ ਪਹਿਲੇ ਮੁਕਾਬਲਿਆਂ ਨੂੰ ਜਿੱਤ ਕੇ ਚੰਗੀ ਸ਼ੁਰੂਆਤ ਕਰ ਲਈ ਹੈ। ਪ੍ਰਤੀਯੋਗਿਤਾ 'ਚ 25 ਦੇਸ਼ਾਂ ਦੇ 137 ਖਿਡਾਰੀ ਹਿੱਸਾ ਲੈ ਰਹੇ ਹਨ। ਕੁਲ 7 ਰਾਉਂਡ ਦੀ ਇਸ ਪ੍ਰਤੀਯੋਗਿਤਾ 'ਚ 24 ਅਪ੍ਰੈਲ ਨੂੰ ਆਖ਼ਰੀ ਮੁਕਾਬਲਾ ਖੇਡਿਆ ਜਾਵੇਗਾ।