India vs South Africa: ਸਿਰਫ਼ 10 ਫ਼ੀਸਦੀ ਦਰਸ਼ਕ ਹੀ ਮੈਦਾਨ ’ਤੇ ਲੈ ਸਕਣਗੇ ਕ੍ਰਿਕਟ ਦਾ ਮਜ਼ਾ

Saturday, Mar 06, 2021 - 11:05 AM (IST)

ਲਖਨਊ (ਵਾਰਤਾ) : ਭਾਰਤ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ 7 ਮਾਰਚ ਤੋਂ ਲਖਨਊ ਦੇ ਅਟਲ ਬਿਹਾਰੀ ਵਾਜਪੇਈ ਇਕਾਨਾ ਅੰਰਤਰਾਸ਼ਟਰੀ ਸਟੇਡੀਅਮ ’ਤੇ ਸ਼ੁਰੂ ਹੋ ਰਹੀ ਵਨਡੇ ਅਤੇ ਟੀ-20 ਸੀਰੀਜ਼ ਵਿਚ ਸਿਰਫ਼ 10 ਫ਼ੀਸਦੀ ਦਰਸ਼ਕ ਹੀ ਮੈਦਾਨ ’ਤੇ ਮੈਚ ਦਾ ਮਜ਼ਾ ਲੈ ਸਕਣਗੇ।

ਉਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ.ਪੀ.ਸੀ.ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਕ ਸ਼ਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲਖਨਊ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਪ੍ਰੋਟੋਕਾਲ ਤਹਿਤ ਸਿਰਫ਼ 10 ਫ਼ੀਸਦੀ ਦਰਸ਼ਕਾਂ ਨੂੰ ਮੈਦਾਨ ਵਿਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਹੈ। ਮੈਚ ਲਈ ਟਿਕਟ ਦਰ 200 ਰੁਪਏ ਅਤੇ 400 ਰੁਪਏ ਰੱਖੀ ਗਈ ਹੈ, ਜੋ 6 ਮਾਰਚ ਤੋਂ ਪੇ.ਟੀ.ਐਮ. ’ਤੇ ਆਨਲਾਈਨ ਮਿਲੇਗੀ। ਦਰਸ਼ਕਾਂ ਨੂੰ ਮੈਦਾਨ ’ਤੇ ਮਾਸਕ ਨਾਲ ਹੀ ਐਂਟਰੀ ਦਿੱਤੀ ਜਾਵੇਗੀ। ਦੋਵਾਂ ਟੀਮਾਂ ਵਿਚਾਲੇ 5 ਵਨਡੇ ਅਤੇ 3 ਟੀ-20 ਮੈਚ ਇਕਾਨਾ ਸਟੇਡੀਅਮ ਵਿਚ ਖੇਡੇ ਜਾਣਗੇ। ਵਨਡੇ ਟੀਮ ਦੀ ਕਮਾਨ ਮਿਤਾਲੀ ਰਾਜ ਨੂੰ ਸੌਂਪੀ ਗਈ ਹੈ, ਜਦੋਂਕਿ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਹੋਵੇਗੀ।
 


cherry

Content Editor

Related News