IND vs NZ Test : ਇਸ ਖਿਡਾਰੀ ਨੇ ਪਿਆਜ਼ ''ਤੇ ਦਿੱਤਾ ਆਟੋਗ੍ਰਾਫ, ਮਜ਼ੇਦਾਰ Video ਵਾਇਰਲ

Tuesday, Mar 03, 2020 - 12:43 PM (IST)

IND vs NZ Test : ਇਸ ਖਿਡਾਰੀ ਨੇ ਪਿਆਜ਼ ''ਤੇ ਦਿੱਤਾ ਆਟੋਗ੍ਰਾਫ, ਮਜ਼ੇਦਾਰ Video ਵਾਇਰਲ

ਨਵੀਂ ਦਿੱਲੀ : ਖੇਡ ਦੇ ਮੈਦਾਨ 'ਤੇ ਜਦੋਂ ਕੋਈ ਵੀ ਖਿਡਾਰੀ ਉਤਰਦਾ ਹੈ ਤਾਂ ਫੈਂਸ ਉਸ ਨੂੰ ਚੀਅਰ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ। ਉੱਥੇ ਹੀ ਖਿਡਾਰੀ ਵੀ ਆਪਣੇ ਪ੍ਰਸ਼ੰਸਕਾਂ ਦਾ ਪੂਰਾ ਖਿਆਲ ਰੱਖਦੇ ਹਨ। ਆਪਣੇ ਇਸ ਯਾਦਗਾਰ ਪਲ ਨੂੰ ਹਰ ਪ੍ਰਸ਼ੰਸਕ ਸੰਭਾਲ ਕੇ ਰੱਖਣਾ ਚਾਹੁੰਦਾ ਹੈ। ਇਸ ਲਈ ਕਦੇ ਉਹ ਆਪਣੇ ਪਸੰਦੀਦਾ ਖਿਡਾਰੀ ਦੇ ਨਾਲ ਸੈਲਫੀ ਲੈਂਦਾ ਤਾਂ ਕਦੇ ਉਸ ਦਾ ਆਟੋਗ੍ਰਾਫ ਲੈਂਦਾ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਪ੍ਰਸ਼ੰਸਕ ਨੇ ਪਿਆਜ਼ 'ਤੇ ਆਪਣੇ ਚਹੇਤੇ ਖਿਡਾਰੀ ਦਾ ਆਟੋਗ੍ਰਾਫ ਲਿਆ ਹੋਵੇ। ਸੁਣ ਵਿਚ ਇਹ ਗੱਲ ਤੁਹਾਨੂੰ ਜ਼ਰੂਰ ਅਜੀਬ ਲੱਗੇਗੀ ਪਰ ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡੀ ਟੈਸਟ ਸੀਰੀਜ਼ ਦੌਰਾਨ ਅਜਿਹਾ ਪਲ ਦੇਖਣ ਨੂੰ ਮਿਲਿਆ।

ਦਰਅਸਲ, ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਟ੍ਰੈਂਟ ਬੋਲਟ ਆਪਣੇ ਫੈਨ ਨੂੰ ਆਟੋਗ੍ਰਾਫ ਦਿੰਦੇ ਹੋਏ ਦਿਸ ਰਹੇ ਹਨ। ਫੈਨ ਨੂੰ ਆਟੋਗ੍ਰਾਫ ਦੇਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਇਨ੍ਹਾਂ ਵਿਚੋਂ ਇਕ ਫੈਨ ਨੇ ਬੋਲਟ ਤੋਂ ਪਿਆਜ਼ 'ਤੇ ਆਟੋਗ੍ਰਾਫ ਲਿਆ। ਬੋਲਟ ਵੀ ਪਿਆਜ਼ 'ਤੇ ਆਟੋਗ੍ਰਾਫ ਦਿੰਦਿਆਂ ਹੱਸ ਰਹੇ ਹਨ। ਸੋਸ਼ਲ ਮੀਡੀਆ 'ਤੇ ਟ੍ਰੈਂਟ ਬੋਲਟ ਦੇ ਆਟੋਗ੍ਰਾਫ ਦੇਣ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਫੈਨ ਵੀ ਮਜ਼ੇਦਾਰ ਰਿਐਕਸ਼ਨ ਦੇ ਰਿਹਾ ਹੈ।

PunjabKesari

ਦੱਸ ਦਈਏ ਕਿ ਭਾਰਤ ਨੂੰ ਨਿਊਜ਼ੀਲੈਂਡ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਵਿਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਰੀਜ਼ ਵਿਚ ਭਾਰਤ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਫਲਾਪ ਰਹੀ ਉੱਥੇ ਹੀ ਕਪਤਾਨ ਵਿਰਾਟ ਕੋਹਲੀ ਵੀ ਆਪਣੇ ਬੱਲੇ ਨਾਲ ਕੋਈ ਵੀ ਕਮਾਲ ਨਹੀਂ ਦਿਖਾ ਸਕੇ। ਇਹ ਟੈਸਟ ਚੈਂਪੀਅਨਸ਼ਿਪ ਵਿਚ ਭਾਰਤ ਦੀ ਲਗਾਤਾਰ ਦੂਜੀ ਹਾਰ ਸੀ। ਹਾਲਾਂਕਿ ਭਾਰਤ ਟੈਸਟ ਚੈਂਪੀਅਨਸ਼ਿਪ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ।


Related News