ਇਕ ਲੜੀ ਪੂਰੀ ਟੀਮ ਦੀ ਲੈਅ ਨੂੰ ਪਰਿਭਾਸ਼ਿਤ ਨਹੀਂ ਕਰਦੀ : ਗਿੱਲ

Wednesday, Feb 05, 2025 - 02:55 PM (IST)

ਇਕ ਲੜੀ ਪੂਰੀ ਟੀਮ ਦੀ ਲੈਅ ਨੂੰ ਪਰਿਭਾਸ਼ਿਤ ਨਹੀਂ ਕਰਦੀ : ਗਿੱਲ

ਨਾਗਪੁਰ– ਭਾਰਤੀ ਵਨ ਡੇ ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ ਨੇ ਆਸਟ੍ਰੇਲੀਆ ਵਿਚ ਟੈਸਟ ਲੜੀ ਵਿਚ ਹਾਰ ਨੂੰ ਲੈ ਕੇ ਟੀਮ ਦੇ ਪ੍ਰਦਰਸ਼ਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਕ ਖਰਾਬ ਲੜੀ ਟੀਮ ਨੂੰ ਪਰਿਭਾਸ਼ਿਤ ਨਹੀਂ ਕਰਦੀ ਹੈ ਤੇ ਲੰਬੇ ਫਰਕ ਤੋਂ ਬਾਅਦ ਇਸ ਤਰ੍ਹਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਕਿਸੇ ਟੀਮ ਦੀ ਆਲੋਚਨਾ ਕਰਨਾ ਸਹੀ ਨਹੀਂ ਹੈ।

ਭਾਰਤ ਨੂੰ ਆਸਟ੍ਰੇਲੀਆ ਵਿਚ 5 ਮੈਚਾਂ ਦੀ ਲੜੀ ਵਿਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਦਾ ਇਸ ਨਤੀਜੇ ਨਾਲ ਬਾਰਡਰ-ਗਾਵਸਕਰ ਟਰਾਫੀ ਵਿਚ ਇਕ ਦਹਾਕੇ ਪੁਰਾਣਾ ਦਬਦਬਾ ਖਤਮ ਹੋ ਗਿਆ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਲੋਕੇਸ਼ ਰਾਹੁਲ, ਰਿਸ਼ਭ ਪੰਤ ਤੇ ਖੁਦ ਗਿੱਲ ਵਰਗੇ ਪ੍ਰਮੁੱਖ ਖਿਡਾਰੀ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਲਈ ਦੁਬਈ ਜਾਣ ਤੋਂ ਪਹਿਲਾਂ ਹੁਣ ਇੰਗਲੈਂਡ ਵਿਰੁੱਧ 3 ਮੈਚਾਂ ਦੀ ਵਨ ਡੇ ਲੜੀ ਲਈ ਟੀਮ ਵਿਚ ਪਰਤਣ ਲਈ ਤਿਆਰ ਹਨ।

ਗਿੱਲ ਨੇ ਇੱਥੇ ਕਿਹਾ,‘‘ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਆਸਟ੍ਰੇਲੀਆ ਵਿਚ ਉਮੀਦਾਂ ਮੁਤਾਬਕ ਖੇਡਣ ਵਿਚ ਅਸਫਲ ਰਹੇ। ਅਸੀਂ ਹਾਲਾਂਕਿ ਕੁਝ ਚੰਗੀ ਕ੍ਰਿਕਟ ਵੀ ਖੇਡੀ। ਟੀਮ ਨੂੰ ਉਸ ਦੌਰੇ ਦੇ ਆਖਰੀ ਦਿਨ ਕਿਸਮਤ ਦਾ ਸਾਥ ਨਹੀਂ ਮਿਲਿਆ ਕਿਉਂਕਿ ਜਸਪ੍ਰੀਤ ਬੁਮਰਾਹ ਜ਼ਖ਼ਮੀ ਸੀ। ਅਸੀਂ ਜੇਕਰ ਉਹ ਮੈਚ ਜਿੱਤ ਜਾਂਦੇ ਤਾਂ ਲੜੀ ਬਰਾਬਰ ਰਹਿੰਦੀ ਤੇ ਅਸੀਂ ਟਰਾਫੀ ਨੂੰ ਆਪਣੇ ਕੋਲ ਬਰਕਰਾਰ ਰੱਖਦੇ। ਅਜਿਹੇ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋ ਰਹੀਆਂ ਹੁੰਦੀਆਂ।’’


author

Tarsem Singh

Content Editor

Related News