T20 ਵਿਸ਼ਵ ਕੱਪ 'ਚ ਭਾਰਤ ਦੀ ਇਤਿਹਾਸਕ ਜਿੱਤ; PM ਮੋਦੀ ਨੇ ਟੀਮ ਨੂੰ ਦੱਸਿਆ 'ਚੈਂਪੀਅਨਜ਼'
Sunday, Mar 08, 2026 - 11:16 PM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ 'ਤੇ ਸ਼ਾਨਦਾਰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟੀਮ ਦੀ ਇਸ ਪ੍ਰਾਪਤੀ ਨੂੰ ਇਤਿਹਾਸਕ ਦੱਸਦਿਆਂ ਖਿਡਾਰੀਆਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਖੁਸ਼ੀ ਸਾਂਝੀ ਕਰਦਿਆਂ ਲਿਖਿਆ, "ਚੈਂਪੀਅਨਜ਼! ਭਾਰਤੀ ਟੀਮ ਨੂੰ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ 'ਤੇ ਬਹੁਤ-ਬਹੁਤ ਮੁਬਾਰਕਾਂ।" ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਜਿੱਤ ਖਿਡਾਰੀਆਂ ਦੇ ਬੇਮਿਸਾਲ ਹੁਨਰ, ਦ੍ਰਿੜ ਇਰਾਦੇ ਅਤੇ ਮਜ਼ਬੂਤ ਟੀਮ ਵਰਕ ਦਾ ਪ੍ਰਤੀਕ ਹੈ।
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਪੂਰੇ ਟੂਰਨਾਮੈਂਟ ਦੌਰਾਨ ਭਾਰਤੀ ਟੀਮ ਨੇ ਸ਼ਾਨਦਾਰ ਹਿੰਮਤ ਅਤੇ ਜਜ਼ਬਾ ਦਿਖਾਇਆ ਹੈ। ਉਨ੍ਹਾਂ ਅਨੁਸਾਰ ਇਸ ਜਿੱਤ ਨੇ ਹਰ ਭਾਰਤੀ ਦੇ ਦਿਲ ਨੂੰ ਮਾਣ ਅਤੇ ਖੁਸ਼ੀ ਨਾਲ ਭਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ ਦੇ ਅਖੀਰ ਵਿੱਚ ਟੀਮ ਇੰਡੀਆ ਨੂੰ ਸ਼ਾਬਾਸ਼ੀ ਦਿੰਦਿਆਂ 'ਵੈੱਲ ਡਨ' (Well done) ਵੀ ਕਿਹਾ।
Champions!
— Narendra Modi (@narendramodi) March 8, 2026
Congratulations to the Indian team on winning the ICC Men’s T20 World Cup!
This remarkable triumph reflects exceptional skills, determination and teamwork. They have shown outstanding grit through the tournament.
This victory has filled every Indian heart with…
ਅਮਿਤ ਸ਼ਾਹ ਨੇ ਟੀਮ ਇੰਡੀਆ ਨੂੰ ਦਿੱਤੀ ਵਧਾਈ
ਅਮਿਤ ਸ਼ਾਹ ਨੇ ਵਿਸ਼ਵ ਚੈਂਪੀਅਨ ਬਣੀ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ। ਆਪਣੇ ਸੋਸ਼ਲ ਮੀਡੀਆ ਸੁਨੇਹੇ ਵਿੱਚ ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੌਰਾਨ ਟੀਮ ਦਾ ਬੇਹਤਰੀਨ ਪ੍ਰਦਰਸ਼ਨ ਅਤੇ ਦਿਲੇਰੀ ਭਰੀ ਖੇਡ ਦੇਸ਼ ਲਈ ਮਾਣ ਅਤੇ ਸ਼ਾਨ ਲੈ ਕੇ ਆਈ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਕਿ ਟੀਮ ਦੀ ਇਹ ਜਿੱਤ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਨੇ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ ਹੈ।
What a victory…!!
— Amit Shah (@AmitShah) March 8, 2026
Hats-off to World Champion #TeamIndia.
Your exceptional performance throughout the tournament and the vigorous display of mettle has brought glory and pride for the nation.
Congratulations to the entire team for making every Indian proud.#T20WorldCup #INDvNZ pic.twitter.com/vwsL8cTDNx
