ਵਨ ਡੇ ਰੈਂਕਿੰਗ : ਕੁਲਦੀਪ ਦੀ ਲੰਬੀ ਛਾਲ, 6ਵੇਂ ਸਥਾਨ ''ਤੇ ਪੁੱਜਾ

Thursday, Jul 19, 2018 - 02:34 AM (IST)

ਦੁਬਈ— ਇੰਗਲੈਂਡ 'ਚ ਟੈਸਟ ਸੀਰੀਜ਼ ਲਈ ਭਾਰਤੀ ਟੈਸਟ ਟੀਮ ਵਿਚ ਸ਼ਾਮਿਲ ਕੀਤੇ ਗਏ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਲਈ ਬੁੱਧਵਾਰ ਦਾ ਦਿਨ ਦੋਹਰੀ ਖੁਸ਼ੀ ਵਾਲਾ ਰਿਹਾ। ਟੈਸਟ ਟੀਮ ਵਿਚ ਜਗ੍ਹਾ ਨਾਲ ਕੁਲਦੀਪ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ 8 ਸਥਾਨਾਂ ਦੀ ਲੰਬੀ ਛਾਲ ਲਾ ਕੇ 6ਵੇਂ ਸਥਾਨ ਪਹੁੰਚ ਗਿਆ। ਕੁਲਦੀਪ ਨੇ ਇੰਗਲੈਂਡ ਖਿਲਾਫ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਪਹਿਲੇ ਮੈਚ ਵਿਚ 6 ਵਿਕਟਾਂ ਲੈਣ ਸਮੇਤ ਕੁਲ 9 ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਟਾਪ-10 'ਚ ਜਗ੍ਹਾ ਬਣਾਉਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਅਤੇ ਪੰਜਵੇ ਸਪਿਨਰ ਹਨ। ਕੁਲਦੀਪ ਤੋਂ ਇਲਾਵਾ ਰੈਂਕਿੰਗ 'ਚ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ਜਦਕਿ ਯੁਜਵਿੰਦਰ ਚਾਹਲ 10ਵੇਂ ਸਥਾਨ 'ਤੇ ਕਾਬਿਜ਼ ਹਨ।


Related News