ਪਹਿਲਾ ਵਿਸ਼ਵ ਕੱਪ ਜਿੱਤਣ ''ਤੇ ਕਪਤਾਨ ਇਯੋਨ ਮੋਰਗਨ ਨੇ ਦਿੱਤਾ ਵੱਡਾ ਬਿਆਨ

07/15/2019 1:24:09 AM

ਜਲੰਧਰ— ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਜਿਸ ਤਰ੍ਹਾਂ ਟੀਮ ਦੀ ਅਗਵਾਈ ਕਰਦੇ ਹਨ ਇਹ ਬਹੁਤ ਸ਼ਾਨਦਾਰ ਉਸਦੇ ਤੇ ਉਸਦੀ ਟੀਮ ਲਈ ਬੇਹੱਦ ਸ਼ਲਾਘਾਯੋਗ ਹੈ। ਮੋਰਗਨ ਨੇ ਕਿਹਾ ਕਿ ਇਹ ਇਕ ਸਖਤ ਵਿਕਟ ਸੀ। ਇੱਥੇ ਸਾਰਿਆਂ ਨੂੰ ਸਕੋਰ ਕਰਨਾ ਮੁਸ਼ਕਿਲ ਲਗਦਾ ਸੀ। ਬਟਲਰ ਤੇ ਸਟੋਕਸ ਨੇ ਇਕ ਸਾਂਝੇਦਾਰੀ ਕੀਤੀ। ਉਹ ਜਦੋਂ ਕ੍ਰੀਜ਼ 'ਤੇ ਸੀ ਤਾਂ ਮੈਨੂੰ ਲੱਗ ਕਿਹਾ ਕਿ ਆਖਰ ਤਕ ਮੈਚ ਪਹੁੰਚ ਜਾਵੇਗਾ।

PunjabKesari
ਵਿਸ਼ਵ ਕੱਪ ਜਿੱਤ ਤੋਂ ਬਾਅਦ ਮੋਰਗਨ ਨੇ ਕਿਹਾ ਕਿ ਇਹ 4 ਸਾਲਾ ਦੀ ਯਾਤਰਾ ਰਹੀ ਹੈ। ਸਾਨੂੰ ਇਸ ਤਰ੍ਹਾਂ ਦੀ ਵਿਕਟਾਂ 'ਤੇ ਖੇਡਣਾ ਸਖਤ ਲਗਦਾ ਹੈ। ਸੁਪਰ ਓਵਰ ਖੇਡੇ ਗਏ ਆਪਣੇ ਖਿਡਾਰੀਆਂ ਨੂੰ ਪੂਰਾ ਜਿੱਤ ਦਾ ਸਿਹਰਾ ਦਿੰਦਾ ਹਾਂ। ਆਰਚਰ ਹਰ ਵਾਰ ਜਦੋਂ ਵੀ ਸਾਹਮਣੇ ਆਇਆ ਹੈ ਸੁਧਾਰ ਕਰਦਾ ਹੈ। ਡ੍ਰੈਸਿੰਗ ਰੂਮ 'ਚ ਅੱਜ ਹਰ ਕੋਈ ਵਿਲੇ, ਵਿਲਿੰਗਸ ਜੋ ਕੀ ਟੀਮ ਤੋਂ ਬਾਹਰ ਹੋ ਗਏ ਨੂੰ ਵੀ ਮਿਸ ਕਰ ਰਿਹਾ ਹੋਵੇਗਾ।


Gurdeep Singh

Content Editor

Related News