''ਰਨਆਊਟ'' ਕਰਵਾਉਣ ਦੇ ਮਾਮਲੇ ''ਚ ''ਸਰਤਾਜ'' ਬਣਨ ਦੀ ਰਾਹ ''ਤੇ ਕੋਹਲੀ

04/21/2018 11:49:57 PM

ਜਲੰਧਰ— ਜਿੱਥੇ-ਜਿੱਥੇ ਵਿਰਾਟ ਕੋਹਲੀ ਹੈ- ਉੱਥੇ ਸਾਥੀ ਖਿਡਾਰੀ 'ਤੇ ਰਨਆਊਟ ਹੋਣ ਦਾ ਖਤਰਾ ਹੈ। ਇਹ ਗੱਲ ਅਸੀਂ ਨਹੀਂ ਜਦਕਿ ਆਊਟ ਹੋਣ ਦੇ ਸੰਬੰਧਿਤ ਆਈ.ਪੀ.ਐੱਲ. ਦੇ ਕੁਝ ਅੰਕੜੇ ਦੱਸ ਰਹੇ ਹਨ। ਇਨ੍ਹਾਂ ਅੰਕੜਿਆਂ ਦੇ ਮੁਤਾਬਕ ਦੁਨੀਆ ਦੇ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਵਿਰਾਟ ਕੋਹਲੀ ਸਾਥੀ ਖਿਡਾਰੀਆਂ ਨਾਲ ਤਾਲਮੇਲ ਦੇ ਮਾਮਲੇ 'ਚ ਕਿਨ੍ਹੇ ਫੀਸਦੀ ਹੈ, ਇਹ ਸਾਬਤ ਕੀਤਾ ਜਾ ਸਕਦਾ ਹੈ।
ਆਈ.ਪੀ.ਐੱਲ. 'ਚ ਹੁਣ ਤੱਕ ਵਿਰਾਟ ਕੋਹਲੀ 16 ਵਾਰ ਸਾਥੀ ਖਿਡਾਰੀ ਨੂੰ ਰਨਆਊਟ ਕਰਵਾ ਚੁੱਕੇ ਹਨ। ਛੇ ਵਾਰ ਤਾਂ ਮੌਕੇ ਇਸ ਤਰ੍ਹਾਂ ਦੇ ਆਏ ਜਦੋਂ ਉਹ ਖੁਦ ਰਨਆਊਟ ਹੋ ਗਏ। ਰਨਆਊਟ ਕਰਵਾਉਣ ਦੇ ਮਾਮਲੇ 'ਚ ਉਹ ਸੁਰੇਸ਼ ਰੈਨਾ ਦਾ ਰਿਕਾਰਡ ਪਹਿਲਾਂ ਹੀ ਤੋੜ ਚੁੱਕੇ ਹਨ ਜੋ ਕਿ 14 ਵਾਰ ਖਿਡਾਰੀ ਨੂੰ ਆਊਟ ਕਰਵਾ ਚੁੱਕਾ ਹੈ। ਵੈਸੇ ਰਨਆਊਟ ਕਰਵਾਉਣ 'ਚ ਸਭ ਤੋਂ ਵੱਡੇ 'ਸਰਤਾਜ' ਰੋਹਿਤ ਸ਼ਰਮਾ ਹਨ। ਰੋਹਿਤ ਆਈ.ਪੀ.ਐੱਲ. 'ਚ ਹੁਣ ਤੱਕ 22 ਵਾਰ ਆਪਣੇ ਖਿਡਾਰੀਆਂ ਨੂੰ ਰਨਆਊਟ ਕਰਵਾ ਚੁੱਕਾ ਹੈ। ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਅਤੇ ਦਿਨੇਸ਼ ਕਾਰਤਿਕ ਦਾ ਨਾਂ ਆਉਂਦਾ ਹੈ ਜੋ ਕਿ 19 ਵਾਰ ਆਪਣੇ ਸਾਥੀਆਂ ਨੂੰ ਰਨਆਊਟ ਕਰ ਚੁੱਕੇ ਹਨ। ਇਸ ਤੋਂ ਬਾਅਦ ਰੌਬਿਨ ਓਥੱਪਾ (17) ਸੁਰੇਸ਼ ਰੈਨਾ (14) ਅਤੇ ਯੁਸੂਫ ਪਠਾਨ ਦਾ ਨਾਂ ਆਉਂਦਾ ਹੈ।
ਦਿੱਲੀ ਖਿਲਾਫ ਖੇਡੇ ਗਏ ਮੈਚ ਦੌਰਾਨ ਵੀ ਕੋਹਲੀ ਨੇ ਆਪਣਾ ਰਨਆਊਟ ਕਰਵਾਉਣ ਦਾ ਸਿਲਸਿਲਾ ਜਾਰੀ ਰੱਖਿਆ। ਉਸ ਦੇ ਓਪਨਿੰਗ ਪਾਰਟਨਰ ਕਲਾਟਿਮ ਕੁਕ ਜਦੋ 16 ਦੌੜਾਂ 'ਤੇ ਖੇਡ ਰਹੇ ਸਨ ਤਾਂ ਇਕ ਸਿੰਗਲ ਦੌੜ ਲੈਣ ਦੇ ਮਾਮਲੇ 'ਚ ਉਸ ਨੇ ਏਨ ਮੌਕੇ 'ਤੇ ਮਨ੍ਹਾ ਕਰ ਦਿੱਤਾ। ਇਸ ਦਾ ਨੁਕਸਾਨ ਕੁਕ ਨੂੰ ਰਨਆਊਟ ਹੋ ਕੇ ਭਰਨਾ ਪਿਆ।


Related News