ਸ਼ਾਪੋਵਾਲੋਵ ਆਸਟਰੇਲੀਆ ਪੁੱਜਣ ''ਤੇ ਕੋਵਿਡ-19 ਪਾਜ਼ੇਟਿਵ ਪਾਏ ਗਏ

Sunday, Dec 26, 2021 - 07:09 PM (IST)

ਸ਼ਾਪੋਵਾਲੋਵ ਆਸਟਰੇਲੀਆ ਪੁੱਜਣ ''ਤੇ ਕੋਵਿਡ-19 ਪਾਜ਼ੇਟਿਵ ਪਾਏ ਗਏ

ਸਪੋਰਟਸ ਡੈਸਕ- ਕੈਨੇਡਾ ਦੇ ਟੈਨਿਸ ਸਟਾਰ ਡੇਨਿਸ ਸ਼ਾਪੋਵਾਲੋਵ ਨੇ ਐਲਾਨ ਕੀਤਾ ਹੈ ਕਿ ਏ. ਟੀ. ਪੀ. ਕੱਪ ਲਈ ਸਿਡਨੀ ਪੁੱਜਣ ਦੇ ਬਾਅਦ ਉਨ੍ਹਾਂ ਨੂੰ ਕੋਵਿਡ-19 ਦੇ ਟੈਸਟ 'ਚ ਪਾਜ਼ੇਟਿਵ ਪਾਇਆ ਗਿਆ ਹੈ। ਇਹ 22 ਸਾਲਾ ਖਿਡਾਰੀ ਆਸਟਰੇਲੀਆ ਪੁੱਜਣ ਵਾਲੀ ਕੈਨੇਡੀਆਈ ਟੀਮ ਦਾ ਹਿੱਸਾ ਹੈ। ਏ. ਟੀ. ਪੀ. ਕੱਪ ਸਿਡਨੀ 'ਚ ਇਕ ਤੋਂ 9 ਜਨਵਰੀ ਦਰਮਿਆਨ ਖੇਡਿਆ ਜਾਵੇਗਾ ਜਦਕਿ ਆਸਟਰੇਲੀਆਈ ਓਪਨ 17 ਜਨਵਰੀ ਤੋਂ ਮੈਲਬੋਰਨ 'ਚ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਹਰਭਜਨ ਦੀ ਸਿਆਸੀ ਫਿਰਕੀ : ਪੰਜਾਬ ਦੇ ਖੇਡਾਂ 'ਚ ਪਿਛੜਨ ’ਤੇ ਕੀਤੇ ਸਵਾਲ, ਬਜਟ ਵਧਾਉਣ ਦੀ ਦੱਸੀ ਲੋੜ

ਸ਼ਾਪੋਵਾਲੋਵ ਪਿਛਲੇ ਹਫ਼ਤੇ ਆਬੂਧਾਬੀ 'ਚ ਵਿਸ਼ਵ ਟੈਨਿਸ ਚੈਂਪੀਅਨਸ਼ਿਪ ਦੇ ਪ੍ਰਦਰਸ਼ਨੀ ਮੈਚ 'ਚ ਖੇਡੇ ਸਨ ਜਿੱਥੇ ਉਨ੍ਹਾਂ ਨੇ ਤੀਜੇ ਸਥਾਨ ਦੇ ਪਲੇਅ ਆਫ਼ ਮੈਚ 'ਚ ਰਾਫ਼ੇਲ ਨਡਾਲ ਨੂੰ ਹਰਾਇਆ ਸੀ। ਨਡਾਲ ਨੂੰ ਇਸ ਟੂਰਨਾਮੈਂਟ 'ਚ ਖੇਡਣ ਦੇ ਬਾਅਦ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਉਨ੍ਹਾਂ ਤੋਂ ਇਲਾਵਾ ਟੋਕੀਓ ਓਲੰਪਿਕ ਦੀ ਸੋਨ ਤਮਗ਼ਾ ਜੇਤੂ ਬੇਲਿੰਡਾ ਬੇਨਸਿਚ ਤੇ ਟਿਊਨੀਸ਼ੀਆ ਦੀ ਓਂਸ ਜਾਬੁਰ ਦਾ ਟੈਸਟ ਵੀ ਪਾਜ਼ੇਟਿਵ ਪਾਇਆ ਗਿਆ ਸੀ।

ਇਹ ਵੀ ਪੜ੍ਹੋ : ਨੋਵਾਕ ਜੋਕੋਵਿਚ ਨੇ ਏ. ਟੀ. ਪੀ. ਕੱਪ 'ਚ ਖੇਡਣ ਤੋਂ ਕੀਤਾ ਇਨਕਾਰ, ਦੱਸੀ ਇਹ ਵਜ੍ਹਾ

ਵਿਸ਼ਵ ਦੇ ਸਾਬਕਾ ਨੰਬਰ 10 ਖਿਡਾਰੀ ਸ਼ਾਪੋਵਾਲੋਵ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹ ਇਕਾਂਤਵਾਸ 'ਤੇ ਹਨ ਤੇ ਉਨ੍ਹਾਂ ਨੂੰ ਹਲਕੇ ਲੱਛਣ ਹਨ। ਸ਼ਾਪੋਵਾਲੋਵ ਨੇ ਕਿਹਾ ਕਿ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿਡਨੀ ਪਹੁੰਚਣ 'ਤੇ ਕੋਵਿਡ ਲਈ ਕੀਤਾ ਗਿਆ ਮੇਰਾ ਟੈਸਟ ਪਾਜ਼ੇਟਿਵ ਆਇਆ ਹੈ। ਮੈਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰ ਰਿਹਾ ਹੈ ਜਿਸ 'ਚ ਇਕਾਂਤਵਾਸ 'ਚ ਰਹਿਣਾ ਸ਼ਾਮਲ ਹੈ ਤੇ ਉਨ੍ਹਾਂ ਲੋਕਾਂ ਨੂੰ ਸੂਚਿਤ ਕਰ ਰਿਹਾ ਹਾਂ ਜੋ ਮੇਰੇ ਸੰਪਰਕ 'ਚ ਰਹੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News