ਓਲੰਪਿਕ ਕੁਆਲੀਫਿਕੇਸ਼ਨ ਤੈਅ ਕਰਨ ਵਾਲਾ ਗੋਲ ਕਰਨਾ ਜ਼ਬਰਦਸਤ ਅਹਿਸਾਸ : ਰਾਣੀ
Monday, Nov 11, 2019 - 07:05 PM (IST)

ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਤਿੰਨ ਸਾਲ ਵਿਚ ਮਹਿਲਾ ਟੀਮ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣਾ ਸੰਭਵ ਲੱਗਦਾ ਹੈ। ਕੁਆਲੀਫਾਇਰ ਵਿਚ ਰਾਣੀ ਦੇ ਫੈਸਲਾਕੁੰਨ ਗੋਲ ਦੀ ਮਦਦ ਨਾਲ ਭਾਰਤ ਨੇ ਜਿੱਤ ਦਰਜ ਕਰਕੇ ਓਲੰਪਿਕ ਦੀ ਟਿਕਟ ਕਟਾਈ। ਰਾਣੀ ਨੇ ਭੁਵਨੇਸ਼ਵਰ ਵਿਚ ਅਮਰੀਕਾ ਵਿਰੁੱਧ ਕੁਆਲੀਫਾਇਰ ਮੈਚ ਵਿਚ ਇਹ ਗੋਲ ਕੀਤਾ। ਭਾਰਤ ਨੇ ਔਸਤ ਦੇ ਆਧਾਰ 'ਤੇ 6.5 ਨਾਲ ਜਿੱਤ ਦਰਜ ਕੀਤੀ।
ਰਾਣੀ ਨੇ ਕਿਹਾ, ''ਮੈਂ ਆਪਣਾ ਸਬਰ ਬਰਕਰਾਰ ਰੱਖ ਕੇ ਗੋਲ ਕਰਨ ਵਿਚ ਕਾਮਯਾਬ ਰਹੀ। ਇਹ ਸੁਪਨੇ ਵਰਗਾ ਸੀ ਜਦੋਂ ਮੈਂ ਖੁਸ਼ੀ ਦੇ ਮਾਰੇ ਆਪਣੀ ਟੀਮ ਦੇ ਗਲੇ ਲੱਗ ਰਹੀ ਸੀ।'' ਉਸ ਨੇ ਕਿਹਾ, ''ਜਦੋਂ ਮੈਂ ਮੈਦਾਨ 'ਤੇ ਆਈ ਤਦ 15 ਮਿੰਟ ਦੀ ਖੇਡ ਬਚੀ ਸੀ। ਮੈਂ ਸੋਚਿਆ ਕਿ ਪਿਛਲੇ ਤਿੰਨ ਸਾਲ ਦੀ ਮਿਹਨਤ ਨੂੰ ਅਸੀਂ ਬਰਬਾਦ ਨਹੀਂ ਹੋਣ ਦੇਵਾਂਗਾ। ਮੈਨੂੰ ਜਦੋਂ ਸਰਕਲ ਦੇ ਅੰਦਰ ਗੇਂਦ ਮਿਲੀ ਤਾਂ ਮੈਨੂੰ ਪਤਾ ਸੀ ਕਿ ਮੇਰੇ ਅੱਗੇ ਜਗ੍ਹਾ ਹੈ ਤੇ ਮੈਂ ਗੇਂਦ 'ਤੇ ਕੰਟਰੋਲ ਬਰਕਰਾਰ ਰੱਖਦੇ ਹੋਏ ਆਪਣੇ ਬੇਸਿਕਸ 'ਤੇ ਫੋਕਸ ਕੀਤਾ।''