ਸਭ ਤੋਂ ਬਜ਼ੁਰਗ ਓਲੰਪਿਕ ਚੈਂਪੀਅਨ ਐਗਨੇਸ ਕੈਲੇਟੀ ਨੇ ਮਨਾਇਆ 100ਵਾਂ ਜਨਮ ਦਿਨ
Sunday, Jan 10, 2021 - 10:16 AM (IST)
ਬੁਡਾਪੇਸਟ : ਜਿਮਨਾਸਟਿਕ ਵਿਚ 5 ਸੋਨ ਸਮੇਤ 10 ਓਲੰਪਿਕ ਤਮਗਾ ਜੇਤੂ ਅਤੇ ਸਭ ਤੋਂ ਬਜ਼ੁਰਗ ਓਲੰਪਿਕ ਚੈਂਪੀਅਨ ਐਗਨੇਸ ਕੈਲੇਟੀ ਨੇ ਸ਼ਨੀਵਾਰ ਨੂੰ ਆਪਣਾ 100ਵਾਂ ਜਨਮ ਦਿਨ ਮਨਾਇਆ। ਬੁਡਾਪੇਸਟ ਵਿਚ 100ਵੇਂ ਜਨਮ ਦਿਨ ਦਾ ਜਸ਼ਨ ਮਨਾਉਂਦੇ ਹੋਏ ਉਸ ਨੇ ਕਿਹਾ, ‘ਇਹ 100 ਸਾਲ ਮੈਨੂੰ 60 ਸਾਲ ਦੀ ਤਰ੍ਹਾਂ ਲੱਗ ਰਹੇ ਹਨ।’
ਸਾਲ 1921 ਵਿਚ ਜਨਮੀ ਕੈਲੇਟੀ 1940 ਤੇ 1944 ਓਲੰਪਿਕ ਦੇ ਦੂਜੇ ਵਿਸ਼ਵ ਯੁੱਧ ਕਾਰਣ ਰੱਦ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਵਿਚ ਨਹੀਂ ਖੇਡ ਸਕੀ ਸੀ। ਉਸ ਨੇ 1952 ਹੇਲਿੰਸਕੀ ਖੇਡਾਂ ਵਿਚ 31 ਸਾਲ ਦੀ ਉਮਰ ਵਿਚ ਓਲੰਪਿਕ ਡੈਬਿਊ ਕੀਤਾ ਸੀ। 35 ਸਾਲ ਦੀ ਉਮਰ ਵਿਚ ਉਹ ਜਿਮਨਾਸਟਿਕ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਉਮਰ ਦੀ ਸੋਨ ਤਮਗਾ ਜੇਤੂ ਬਣ ਗਈ ਸੀ।