ਓਡੀਸ਼ਾ, ਚੰਡੀਗੜ੍ਹ, ਹਰਿਆਣਾ ਨੇ ਅੰਡਰ-17 ''ਚ ਕੀਤੀ ਜਿੱਤ ਦਰਜ

Tuesday, Jan 08, 2019 - 01:40 AM (IST)

ਓਡੀਸ਼ਾ, ਚੰਡੀਗੜ੍ਹ, ਹਰਿਆਣਾ ਨੇ ਅੰਡਰ-17 ''ਚ ਕੀਤੀ ਜਿੱਤ ਦਰਜ

ਮੁੰਬਈ— ਓਡੀਸ਼ਾ, ਚੰਡੀਗੜ੍ਹ ਤੇ ਹਰਿਆਣਾ ਨੇ ਸੋਮਵਾਰ ਨੂੰ ਇੱਥੇ ਸ਼ੁਰੂ ਹੋਏ 'ਖੇਲੋ ਇੰਡੀਆ ਯੂਥ ਖੇਲਾਂ 2019' ਦੇ ਦੂਜੇ ਪੜਾਅ 'ਚ ਹਾਕੀ ਅੰਡਰ-17 ਪੁਰਸ਼ ਵਰਗ 'ਚ ਜਿੱਤ ਦਰਜ ਕੀਤੀ ਜਦਕਿ ਅੰਡਰ-21 ਪੁਰਸ਼ ਵਰਗ 'ਚ ਪੰਜਾਬ ਤੇ ਉੱਤਰ ਪ੍ਰਦੇਸ਼ ਨੇ ਆਪਣੇ-ਆਪਣੇ ਮੁਕਾਬਲੇ ਜਿੱਤੇ। ਮੈਚ ਮੁੰਬਈ ਹਾਕੀ ਸੰਘ ਸਟੇਡੀਅਮ 'ਚ ਆਯੋਜਿਤ ਕੀਤੇ ਗਏ।
ਅੰਡਰ-17 ਪੁਰਸ਼ ਵਰਗ 'ਚ ਓਡੀਸ਼ਾ ਨੇ ਉੱਤਰ ਪ੍ਰਦੇਸ਼ ਨੂੰ 3-1 ਨਾਲ ਹਰਾਇਆ ਜਦਕਿ ਦਿੱਲੀ ਤੇ ਮਹਾਰਾਸ਼ਟਰ ਨੇ 2-2 ਨਾਲ ਡਰਾਅ ਖੇਡਿਆ। ਪੂਲ 'ਬੀ' 'ਚ ਚੰਡੀਗੜ੍ਹ ਨੇ ਝਾਰਖੰਡ ਨੂੰ 3-0 ਨਾਲ ਹਰਾ ਕੇ 3 ਅੰਕ ਹਾਸਲ ਕੀਤੇ ਜਦਕਿ ਹਰਿਆਣਾ ਨੇ ਪੰਜਾਬ ਨੂੰ 2-0 ਨਾਲ ਹਰਾਇਆ। ਅੰਡਰ-21 ਪੁਰਸ਼ ਵਰਗ 'ਚ ਪੰਜਾਬ ਨੇ ਪੂਲ 'ਏ' 'ਚ ਚੰਡੀਗੜ੍ਹ 'ਤੇ 5-1 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਉੱਤਰ ਪ੍ਰਦੇਸ਼ ਨੇ ਦਿੱਲੀ ਨੂੰ 5-2 ਨਾਲ ਹਰਾਇਆ।


Related News