ਵਨ-ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਾਰ 300 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਟੀਮ

06/25/2019 4:51:40 PM

ਸਪੋਰਟਸ ਡੈਸਕ— ਵਨ ਡੇ ਕ੍ਰਿਕਟ 'ਚ ਉਂਝ ਤਾਂ ਹੁਣ 300 ਦਾ ਸਕੋਰ ਤਾਂ ਆਮ ਗੱਲ ਹੋ ਗਈ ਹੈ, ਕਿਉਂਕਿ ਬਲੇਬਾਜ਼ਾਂ ਲਈ ਮੈਦਾਨ 'ਤੇ ਬੱਲੇਬਾਜ਼ੀ ਕਰਨਾ ਸੌਖ ਹੁੰਦਾ ਜਾ ਰਿਹਾ ਹੈ। ਅੱਜ ਕਲ ਕੋਈ ਵੀ ਸਕੋਰ ਸੁਰੱਖਿਅਤ ਨਹੀਂ ਹੈ। ਮਾਰਚ 2006 ਤੱਕ ਕਿਸੇ ਵੀ ਟੀਮ ਨੇ ਇੱਕ ਵਾਰ ਵੀ 400 ਦੇ ਸਕੋਰ ਨੂੰ ਨਹੀਂ ਬਣਾਇਆ ਸੀ। ਪਰ ਇਸ ਤੋਂ ਬਾਅਦ ਤੋਂ ਕਈ ਟੀਮਾਂ 400 ਦੌੜਾਂ ਦੇ ਸਕੋਰ ਨੂੰ ਬਣਾ ਚੁੱਕੀ ਹੈ। ਉਥੇ ਹੀ ਵਨ ਡੇ ਕ੍ਰਿਕਟ 'ਚ 300 ਦੌੜਾਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਹਰ ਇਕ ਮੈਚਾਂ 'ਚ ਇਨ੍ਹੀਆਂ ਦੌੜਾਂ ਬਣਾਉਣਾ ਆਮ ਹੋ ਗਿਆ ਹੈ।

ਭਾਰਤ: (108) 
ਭਾਰਤੀ ਟੀਮ ਇਸ ਮਾਮਲੇ 'ਚ ਸਭ ਤੋਂ ਅੱਗੇ ਹੈ, ਭਾਰਤੀ ਟੀਮ ਨੇ ਹੁਣ ਤੱਕ ਰਿਕਾਰਡ 108 ਵਾਰ 300 ਤੋਂ ਜਿਆਦਾ ਦੌੜਾਂ ਬਣਾਉਣ ਦਾ ਕੀਰਤੀਮਾਨ ਸਥਾਪਤ ਕੀਤਾ ਹੈ।
ਆਸਟਰੇਲੀਆ: (105) 
ਕੰਗਾਰੂ ਟੀਮ ਇਸ ਸੂਚੀ 'ਚ ਦੂਜੇ ਨੰਬਰ 'ਤੇ ਆਉਂਦੇ ਹਨ, ਇਨ੍ਹਾਂ ਨੇ 105 ਵਾਰ 300 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਹੈ। ਇਨ੍ਹਾਂ ਨੇ ਪਹਿਲੀ ਵਾਰ 300 ਦਾ ਟੀਚਾ ਸ਼੍ਰੀਲੰਕਾ ਦੇ ਖਿਲਾਫ ਪਾਰ ਕੀਤਾ ਸੀ। ਇਸ ਮੈਚ 'ਚ ਆਸਟਰੇਲੀਆ ਨੇ 328 ਦੌੜਾਂ ਬਣਾਈਆਂ ਸਨ। 

ਦੱ. ਅਫਰੀਕਾ: (83) 
ਹਾਲ 'ਚ ਵਿਸ਼ਵ ਕਪ 'ਚ ਬੇਹਦ ਖ਼ਰਾਬ ਪ੍ਰਰਦਸ਼ਨ ਕਰ ਰਹੀ ਅਫਰੀਕਾ ਟੀਮ ਕਿਸੇ ਸਮੇਂ ਚੈਂਪੀਅਨ 'ਚ ਗਿਣੀ ਜਾਂਦੀ ਸੀ। ਪਰ ਇਨ੍ਹਾਂ ਨੇ 83 ਵਾਰ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਪਹਿਲੀ ਵਾਰ ਕੀਵੀ ਟੀਮ ਦੇ ਖਿਲਾਫ ਇਨ੍ਹਾਂ ਨੇ 300 ਦੇ ਟੀਚੇ ਨੂੰ ਪਾਰ ਕੀਤਾ ਸੀ।

ਪਾਕਿਸਤਾਨ: (78) 
ਪਾਕਿਸਤਾਨ ਨੇ 78 ਵਾਰ 300 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਹੈ ਤੇ 300 ਦੇ ਅੰਕੜੇ ਨੂੰ ਪਹਿਲੀ ਵਾਰ 14 ਜੂਨ 1975 ਨੂੰ ਸ਼੍ਰੀਲੰਕਾ ਦੇ ਖਿਲਾਫ ਬਣਾਇਆ ਸੀ। ਪਾਕਿ ਨੇ ਇਸ ਮੈਚ 'ਚ 330 ਦੌੜਾਂ ਬਣਾਈਆਂ ਸਨ, ਇਸ ਮੈਚ 'ਚ ਸ਼੍ਰੀਲੰਕਾ ਨੂੰ 192 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।

ਇੰਗਲੈਂਡ: (76) 
ਇੰਗਲੈਂਡ ਨੇ 76 ਵਾਰ 300 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਹਾਸਲ ਕੀਤਾ ਹੈ। ਇੰਗਲੈਡ ਨੇ ਪਹਿਲੀ ਵਾਰ 300 ਦੇ ਅੰਕਡੇ ਨੂੰ 7 ਜੂਨ 1975 ਨੂੰ ਭਾਰਤ ਦੇ ਖਿਲਾਫ ਬਣਾਇਆ ਸੀ, ਇਸ ਮੈਚ 'ਚ ਭਾਰਤ ਨੂੰ ਇੰਗਲੈਂਡ ਨੇ 202 ਦੌੜਾਂ ਦੇ ਵੱਡੇ ਫਰਕ ਤੋਂ ਹਰਾਇਆ ਸੀ।


Related News