RR ਖਿਲਾਫ Priyansh Arya ਦੇ ਛੱਕੇ ਨਾਲ ਲਹੂ-ਲੁਹਾਨ ਹੋ ਗਿਆ ਪ੍ਰਸ਼ੰਸਕ ! ਲਿਜਾਣਾ ਪਿਆ ਹਸਪਤਾਲ
Wednesday, Apr 29, 2026 - 12:51 PM (IST)
ਸਪੋਰਟਰ ਡੈਸਕ : ਬੀਤੇ ਦਿਨੀਂ ਪੰਜਾਬ ਕਿੰਗਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ ਖੇਡਿਆ ਗਿਆ । ਜਿਸ ਵਿੱਚ ਪੰਜਾਬ ਕਿੰਗਸ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਕਿੰਗਸ ਦੀ ਟੀਮ ਵਲੋਂ 222 ਦੌੜਾਂ ਬਣਾਈਆਂ ਗਈਆਂ ਸਨ ਜਿਸ ਤੋਂ ਬਾਅਦ ਰਾਜਸਥਾਨ ਨੇ ਇਹ 228 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ । ਇਸ ਦੌਰਾਨ ਮੈਚ ਵਿਚਾਲੇ ਇਕ ਬੁਰੀ ਖਬਰ ਸਾਹਮਣੇ ਆਈ ਹੈ ।
ਇਹ ਵੀ ਪੜੋ : ਮੈਚ ਤਾਂ ਜਿੱਤ ਗਏ ਪਰ ਵਿਵਾਦ 'ਚ ਘਿਰ ਗਏ ਰਾਜਸਥਾਨ ਦੇ ਕਪਤਾਨ ਰਿਆਨ ਪਰਾਗ, ਵਾਇਰਲ ਹੋਈ ਵੀਡੀਓ
ਪੰਜਾਬ ਕਿੰਗਸ ਦੇ ਸ਼ਾਨਦਾਰ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਵਲੋਂ ਇਕ ਸ਼ਾਟ ਖੇਡਿਆ ਗਿਆ ਜੋ ਕਿ ਬਾਹਰ ਬੈਠੇ ਇਕ ਪ੍ਰਸ਼ੰਸਕ ਦੇ ਸਿੱਧਾ ਚਿਹਰੇ 'ਤੇ ਜਾ ਲੱਗਿਆ । ਪਾਰੀ ਦੇ ਦੂਜੇ ਓਵਰ ਵਿੱਚ ਜਦੋਂ ਪ੍ਰਿਯਾਂਸ਼ ਆਰੀਆ
ਨੇ ਬਰਗਰ ਦੀ ਗੇਂਦ ਉੱਤੇ ਇਕ ਜ਼ੋਰਦਾਰ ਸ਼ਾਟ ਖੇਡੀ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ, ਸੱਟ ਲੱਗਣ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਦੇ ਚਿਹਰੇ ਤੋਂ ਖੂਨ ਵਗਣ ਲੱਗਿਆ ਅਤੇ ਨਾਲ ਬੈਠੇ ਦਰਸ਼ਕਾਂ ਵਲੋਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
