6,6,6,6... ਵੈਭਵ ਸੂਰਿਆਵੰਸ਼ੀ ਨੇ 0 ''ਤੇ ਆਉਣ ਕਰਨ ਵਾਲੇ ਗੇਂਦਬਾਜ਼ ਦੇ ਛੁਡਾਏ ਛੱਕੇ
Saturday, Apr 25, 2026 - 08:46 PM (IST)
ਸਪੋਰਟਸ ਡੈਸਕ - ਆਈ.ਪੀ.ਐੱਲ. 2026 ਦੇ 36ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਖੇਡਦਿਆਂ ਮੈਦਾਨ 'ਤੇ ਤੂਫਾਨ ਲਿਆ ਦਿੱਤਾ ਹੈ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਸੂਰਿਆਵੰਸ਼ੀ ਨੇ ਤੇਜ਼ ਗੇਂਦਬਾਜ਼ ਪ੍ਰਫੁਲ ਹਿੰਗੇ ਦੇ ਪਹਿਲੇ ਹੀ ਓਵਰ ਵਿੱਚ ਲਗਾਤਾਰ ਚਾਰ ਛੱਕੇ ਜੜ ਕੇ ਇੱਕ ਇਤਿਹਾਸਕ ਰਿਕਾਰਡ ਆਪਣੇ ਨਾਮ ਕਰ ਲਿਆ।
ਦਰਅਸਲ, ਇਹ ਮੁਕਾਬਲਾ ਵੈਭਵ ਲਈ ਬਦਲੇ ਵਰਗਾ ਸੀ। ਸੀਜ਼ਨ ਦੇ 21ਵੇਂ ਮੈਚ ਵਿੱਚ, ਪ੍ਰਫੁਲ ਹਿੰਗੇ ਨੇ ਆਪਣੇ ਡੈਬਿਊ ਦੌਰਾਨ ਵੈਭਵ ਸੂਰਿਆਵੰਸ਼ੀ ਨੂੰ ਪਹਿਲੀ ਹੀ ਗੇਂਦ 'ਤੇ ਸਿਫ਼ਰ (ਗੋਲਡਨ ਡਕ) 'ਤੇ ਆਊਟ ਕਰ ਦਿੱਤਾ ਸੀ। ਅੱਜ ਦੇ ਮੈਚ ਵਿੱਚ ਵੈਭਵ ਨੇ ਉਸੇ ਗੇਂਦਬਾਜ਼ ਨੂੰ ਨਿਸ਼ਾਨਾ ਬਣਾਇਆ ਅਤੇ ਓਵਰ ਦੀਆਂ ਆਖਰੀ ਚਾਰ ਗੇਂਦਾਂ 'ਤੇ ਲਗਾਤਾਰ 4 ਛੱਕੇ ਮਾਰੇ। ਵੈਭਵ ਨੇ ਹਿੰਗੇ ਦੀਆਂ ਸਿਰਫ਼ 5 ਗੇਂਦਾਂ ਵਿੱਚ ਹੀ 24 ਦੌੜਾਂ ਬਟੋਰ ਕੇ ਉਸ ਨੂੰ ਕਾਫੀ ਮਹਿੰਗਾ ਸਾਬਤ ਕਰ ਦਿੱਤਾ।
ਵੈਭਵ ਸੂਰਿਆਵੰਸ਼ੀ ਆਈ.ਪੀ.ਐੱਲ. ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਪਾਰੀ ਦੇ ਪਹਿਲੇ ਹੀ ਓਵਰ ਵਿੱਚ 4 ਛੱਕੇ ਲਗਾਏ ਹਨ। ਇਸ ਤੋਂ ਪਹਿਲਾਂ ਸਾਲ 2009 ਵਿੱਚ ਨਮਨ ਓਝਾ ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਖਿਲਾਫ ਪਹਿਲੇ ਓਵਰ ਵਿੱਚ 3 ਛੱਕੇ ਲਗਾਏ ਸਨ। ਵੈਭਵ ਦੀ ਇਸ ਹਮਲਾਵਰ ਬੱਲੇਬਾਜ਼ੀ ਨੇ ਰਾਜਸਥਾਨ ਰਾਇਲਜ਼ ਦੀ ਪਾਰੀ ਨੂੰ ਤੇਜ਼ ਰਫ਼ਤਾਰ ਦਿੱਤੀ ਹੈ।
