ਹੁਣ ਮੇਰੇ ਸਰੀਰ ਨੂੰ ਮਿਲੇਗਾ ਅਰਾਮ  : ਨਹਿਰਾ

11/02/2017 1:38:38 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਬੁੱਧਵਾਰ ਨੂੰ ਆਪਣੇ ਕੌਮਾਂਤਰੀ ਕਰੀਅਰ ਨੂੰ ਅਲਵਿਦਾ ਕਿਹ ਦਿੱਤਾ। 18 ਸਾਲ ਦੇ ਲੰਬੇ ਕਰੀਅਰ ਦੇ ਦੌਰਾਨ ਉਨ੍ਹਾਂ ਨੂੰ ਕਈ ਬਾਰ ਸੱਟਾਂ ਲੱਗੀਆ ਪਰ ਇਸ ਦੇ ਬਾਵਜੂਦ ਉਸ ਦਾ ਕਰੀਅਰ ਸਫਲ ਰਿਹਾ। ਕੌਮਾਂਤਰੀ ਕ੍ਰਿਕਟ 'ਚ ਆਪਣੇ ਆਖਿਰੀ ਮੈਚ ਤੋਂ ਬਾਅਦ ਨਹਿਰਾ ਨੇ ਕਿਹਾ ਕਿ ਮੈਨੂੰ ਸਾਰਿਆਂ ਦੀ ਕਮੀ ਮਹਿਸੂਸ ਹੋਵੇਗੀ। ਇਕ ਚੀਜ਼ ਜਿਸ ਨੂੰ ਹੁਣ ਨਿਸ਼ਚਿਤ ਰੂਪ ਨਾਲ ਅਰਾਮ ਮਿਲੇਗਾ ਉਹ ਹੈ ਮੇਰਾ ਸਰੀਰ। ਮੈਂ ਇਸ ਤੋਂ ਪਹਿਲੇ ਕਿਹਾ ਸੀ ਕਿ ਮੈਂ ਕੁਝ ਸਾਲ ਖੇਡਣਾ ਚਾਹੁੰਦਾ ਹਾਂ ਪਰ ਸੰਨਿਆਸ ਲੈਣ ਦੇ ਲਈ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ।
ਨਹਿਰਾ ਨੂੰ ਕਪਤਾਨ ਵਿਰਾਟ ਕੋਹਲੀ ਨੇ ਪਹਿਲੇ ਟੀ-20 ਮੈਚ ਦਾ ਆਖਰੀ ਓਵਰ ਕਰਵਾਉਣ ਲਈ ਕਿਹਾ ਸੀ। ਇਸ ਮੈਚ 'ਚ ਭਾਰਤ ਨੇ 53 ਦੌੜਾਂ ਨਾਲ ਮੈਚ ਜਿੱਤਿਆ ਹੈ। ਨਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਖੇਡਣਾ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕ੍ਰਿਕਟ ਬਹੁਤ ਬਦਲ ਲਿਆ ਹੈ। ਨਹਿਰਾ ਨੇ ਕਈ ਸਾਲ ਪਹਿਲੇ ਟੈਸਟ ਮੈਚ ਖੇਡਣਾ ਛੱਡ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਗੱਲ ਦਾ ਕੋਈ ਪਸ਼ਤਾਵਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ 18 ਸਾਲ ਤੱਕ ਖੇਡਣਾ ਤੇ ਇੱਥੇ ਨੀਲੇ ਕੱਪੜਿਆਂ 'ਚ ਖੜਾ ਰਹਿਣਾ ਤੇ ਆਪਣੇ ਆਖਰੀ ਮੈਚ ਖੇਡਣ ਤੋਂ ਜ਼ਿਆਦਾ ਉਹ ਹੋਰ ਕੁਝ ਨਹੀਂ ਚਾਹੁੰਦੇ ਸੀ।


Related News