ਹੁਣ ਪੁਰਸ਼ਾਂ ਨਾਲ ਨਹੀਂ, ਵੱਖ ਹੋਵੇਗੀ ਮਹਿਲਾ ਬਿੱਗ ਬੈਸ਼ ਲੀਗ
Thursday, Jun 13, 2019 - 02:08 AM (IST)
ਸਿਡਨੀ- ਆਸਟਰੇਲੀਆ ਨੇ ਮਹਿਲਾ ਕ੍ਰਿਕਟ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਕਦਮ ਚੁੱਕਦੇ ਹੋਏ ਟੀ-20 ਮਹਿਲਾ ਬਿੱਗ ਬੈਸ਼ ਲੀਗ ਨੂੰ ਪੁਰਸ਼ਾਂ ਦੀ ਲੀਗ ਤੋਂ ਵੱਖ ਸਮੇਂ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਅਜੇ ਤੱਕ ਇਹ ਟੂਰਨਾਮੈਂਟ ਵੀ ਦਸੰਬਰ ਤੋਂ ਫਰਵਰੀ ਵਿਚਾਲੇ ਪੁਰਸ਼ਾਂ ਦੀ ਲੀਗ ਦੇ ਨਾਲ ਹੀ ਆਯੋਜਿਤ ਕੀਤਾ ਜਾਂਦਾ ਸੀ। ਇਸ ਸਾਲ ਇਸ ਦਾ ਆਯੋਜਨ ਉਸ ਤੋਂ ਪਹਿਲਾਂ 18 ਅਕਤੂਬਰ ਤੋਂ 8 ਦਸੰਬਰ ਵਿਚਾਲੇ ਹੋਵੇਗਾ।