ਪੰਜਾਬ 'ਚ ਵੱਡੀ ਘਟਨਾ, ਚਲਦੀ ਰੇਲ ਗੱਡੀ ਤੋਂ ਵੱਖ ਹੋਇਆ ਡੱਬਾ
Friday, Jan 10, 2025 - 04:10 PM (IST)
ਫਗਵਾੜਾ (ਮੁਕੇਸ਼, ਮੁਨੀਸ਼)- ਫਗਵਾੜਾ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਸਨਸਨੀ ਫ਼ੈਲ ਗਈ, ਜਦੋਂ ਰੇਲਵੇ ਸਟੇਸ਼ਨ ਤੋਂ ਲੁਧਿਆਣਾ ਵੱਲ ਰਵਾਨਾ ਹੋਈ ਇਕ ਮਾਲ ਗੱਡੀ ਦੇ ਇਕ ਡੱਬੇ ਦੀ ਹੁੱਕ ਖੁੱਲ੍ਹ ਗਈ ਅਤੇ ਡੱਬਾ ਵੱਖ ਹੋ ਗਿਆ। ਜਿਵੇਂ ਹੀ ਮਾਲ ਗੱਡੀ ਖੇੜਾ ਫਾਟਕ ਕੋਲ ਚੱਲੀ ਤਾਂ ਇੰਜਣ ਕੁਝ ਡੱਬਿਆਂ ਨੂੰ ਲੈ ਕੇ ਅੱਗੇ ਨਿਕਲ ਗਿਆ ਅਤੇ ਇਕ ਡੱਬੇ ਦੀ ਹੁੱਕ ਖੁੱਲ੍ਹ ਗਈ, ਜਿਸ ਕਾਰਨ ਪਿਛਲੇ ਡੱਬੇ ਪਿੱਛੇ ਹੀ ਰਹਿ ਗਏ। ਖ਼ੁਸ਼ਕਿਸਮਤੀ ਇਹ ਰਹੀ ਕਿ ਉਹ ਫਾਟਕ ਦੇ ਪਿੱਛੇ ਹੀ ਰੁਕ ਗਏ, ਜੇਕਰ ਉਹ ਫਾਟਕ ਨੇੜੇ ਆਉਂਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਮੌਕੇ ਉਤੇ ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਰੇਲਵੇ ਸਟੇਸ਼ਨ 'ਤੇ ਮਾਲ ਗੱਡੀ ਖੜ੍ਹੀ ਸੀ ਕਿ ਜਿਵੇਂ ਹੀ ਉਸ ਦਾ ਸਿਗਨਲ ਮਿਲਿਆ ਤਾਂ ਉਹ ਲੁਧਿਆਣਾ ਲਈ ਰਵਾਨਾ ਹੋਣ ਲੱਗੀ। ਜਿਵੇਂ ਹੀ ਇਹ ਗੱਡੀ ਖੇੜਾ ਫਾਟਕ ਨੇੜੇ ਪਹੁੰਚੀ ਤਾਂ ਇਕ ਡੱਬੇ ਦੀ ਹੁੱਕ ਨਿਕਲ ਗਈ। ਮੌਕੇ ਉਤੇ ਸੂਚਨਾ ਮਿਲਦੇ ਹੀ ਰੇਲਵੇ ਸਟਾਫ ਅਤੇ ਰੇਲਵੇ ਸਟੇਸ਼ਨ ਮਾਸਟਰ ਮੌਕੇ ਉਤੇ ਪਹੁੰਚੇ। ਫਾਟਕ ਨੇੜੇ ਕਰੀਬ 20 ਮਿੰਟਾਂ ਤੱਕ ਗੱਡੀ ਰੁਕੀ ਰਹੀ। ਇਸ ਦੇ ਬਾਅਦ ਗੱਡੀ ਨੂੰ ਰਿਪੇਅਰ ਕਰਕੇ ਅੱਗੇ ਲਈ ਰਵਾਨਾ ਕੀਤਾ ਗਿਆ। ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਰੇਲਵੇ ਦੇ ਕਰਮਚਾਰੀ ਤੋਂ ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਲਈ ਤਾਂ ਕੋਈ ਵੀ ਕਰਮਚਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਸੀ।
ਇਹ ਵੀ ਪੜ੍ਹੋ : ਮੰਡਰਾਉਣ ਲੱਗਾ ਖ਼ਤਰਾ! Alert 'ਤੇ ਪੰਜਾਬ, HMPV ਸਬੰਧੀ ਜਾਰੀ ਕੀਤੀ ਗਈ ਐਡਵਾਈਜ਼ਰੀ
ਜਿਸ ਕਾਰਨ ਰੇਲਵੇ ਕਰਮਚਾਰੀਆਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੁੰਦੇ ਹਨ ਕਿਉਂਕਿ ਕਿਸੇ ਅਧਿਕਾਰੀ ਜਾਂ ਕਿਸੇ ਕਰਮਚਾਰੀ ਨੇ ਕੋਚ ਦਾ ਹੁੱਕ ਲਗਾ ਦਿੱਤਾ ਸੀ ਅਤੇ ਰੇਲਗੱਡੀ ਦੀ ਰਵਾਨਗੀ ਤੋਂ ਪਹਿਲਾਂ ਜਾਂਚ ਕੀਤੀ ਜਾਂਦੀ ਹੈ, ਤਾਂ ਕੀ ਇਸ ਮਾਲ ਗੱਡੀ ਦੇ ਡੱਬੇ ਨੂੰ ਚੈੱਕ ਨਹੀਂ ਕੀਤਾ ਗਿਆ। ਵੇਖਣਾ ਹੋਵੇਗਾ ਕਿ ਰੇਲਵੇ ਵਿਭਾਗ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਕੀ ਕਾਰਵਾਈ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਵਕੀਲ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e