ਰਾਜੀਨਾਮੇ ਲਈ ਆਈ ਮਹਿਲਾ 'ਤੇ ASI ਨੇ ਜੜਿਆ ਥੱਪੜ, ਥਾਣੇ 'ਚ ਭੱਖਿਆ ਮਾਹੌਲ (ਵੀਡੀਓ)
Sunday, Jan 05, 2025 - 01:18 PM (IST)
ਅੰਮ੍ਰਿਤਸਰ- ਪੰਜਾਬ ਪੁਲਸ ਆਏ ਦਿਨ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਦੇ ਠਾਣਾ ਕੰਟੋਨਮੇਂਟ ਵਿਖੇ ਦਰਖਾਸਤ ਤੇ ਰਾਜੀਨਾਮਾ ਕਰਨ ਆਈ ਇੱਕ ਔਰਤ 'ਤੇ ਏ.ਐੱਸ.ਆਈ. ਪੁਲਸ ਮੁਲਾਜ਼ਮ ਵੱਲੋਂ ਥੱਪੜ ਜੜ ਦਿੱਤਾ ਗਿਆ, ਜਿਸ ਤੋਂ ਬਾਅਦ ਥਾਣੇ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ- ਵਿਆਹ ਤੋਂ 3 ਦਿਨ ਪਹਿਲਾਂ ਲਾੜੇ ਦਾ ਸ਼ਰਮਨਾਕ ਕਾਰਾ, ਲਾੜੀ ਨੇ ਰੋ-ਰੋ ਸੁਣਾਈ ਹੱਡਬੀਤੀ (ਵੀਡੀਓ)
ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਪੀੜਤ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦਾ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਪੁਲਸ ਨੇ ਦਰਖਾਸਤ ਲਿਖ ਕੇ ਦੋਵਾਂ ਪਾਰਟੀਆਂ ਨੂੰ ਅਜੇ ਠਾਣੇ ਵਿੱਚ ਸੱਦਿਆ ਸੀ ਪਰ ਪੁਲਸ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਅਤੇ ਵਾਰ-ਵਾਰ ਸਾਨੂੰ ਜੇਲ੍ਹ ਦੇ ਅੰਦਰ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਦੌਰਾਨ ਇੱਕ ਪੁਲਸ ਮੁਲਾਜ਼ਮ ਨੇ ਮੇਰੇ ਮੂੰਹ 'ਤੇ ਜ਼ੋਰ ਦੀ ਥੱਪੜ ਮਾਰ ਦਿੱਤਾ। ਮਹਿਲਾ ਨੇ ਕਿਹਾ ਕਿ ਥਾਣੇ 'ਚ ਕੋਈ ਵੀ ਮਹਿਲਾ ਪੁਲਸ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਪੁਲਸ ਵੱਲੋਂ ਜਾਣ ਬੁਝ ਕੇ ਸਾਡੇ 'ਤੇ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਮੇਰੇ ਥੱਪੜ ਵੀ ਮਾਰਿਆ ਗਿਆ । ਉੱਥੇ ਹੀ ਪੀੜਤ ਮਹਿਲਾ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ’ਤੇ ਰਾਸ਼ਟਰੀ ਪੱਧਰ ’ਤੇ ਛੁੱਟੀ ਕਰਨ ਦੀ ਅਪੀਲ
ਦੂਜੇ ਪਾਸੇ ਇਸ ਮਾਮਲੇ 'ਚ ਗੱਲਬਾਤ ਕਰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਥਾਣੇ 'ਚ ਦੋ ਪਾਰਟੀਆਂ ਦੀ ਦਰਖਾਸਤ ਸਬੰਧ 'ਚ ਬੁਲਾਇਆ ਗਿਆ ਸੀ ਅਤੇ ਇਸ ਦੌਰਾਨ ਉਕਤ ਮਹਿਲਾ ਦਾ ਪਤੀ ਪੁਲਸ ਨਾਲ ਤਲਖੀ ਨਾਲ ਪੇਸ਼ ਆ ਰਿਹਾ ਸੀ ਜਿਸ ਦੌਰਾਨ ਪੁਲਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਅੱਗੇ ਆ ਗਈ ਤੇ ਉਸਦੇ ਥੱਪੜ ਵੱਜ ਗਿਆ। ਪੁਲਸ ਨੇ ਜਾਣ ਬੁਝ ਕੇ ਕਿਸੇ ਨੂੰ ਵੀ ਥੱਪੜ ਨਹੀਂ ਮਾਰਿਆ ਅਤੇ ਬਾਅਦ ਵਿੱਚ ਮਹਿਲਾ ਵੱਲੋਂ ਵੀ ਪੁਲਸ ਦੇ ਉੱਪਰ ਹੱਥ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੀਆਂ ਲੱਗੀਆਂ ਮੌਜਾਂ, ਭਲਕੇ ਇਸ ਜ਼ਿਲ੍ਹੇ ਦੇ ਸਾਰੇ ਰੂਟਾਂ 'ਤੇ ਸ਼ੁਰੂ ਹੋ ਜਾਣਗੀਆਂ ਸਰਕਾਰੀ ਬੱਸਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8