ਨੋਵਾਕ ਜੋਕੋਵਿਚ ਨੇ ਜਿੱਤਿਆ 21ਵਾਂ ਗ੍ਰੈਂਡ ਸਲੈਮ, ਵਿੰਬਲਡਨ ਫਾਈਨਲ 'ਚ ਕਿਰਗਿਓਸ ਨੂੰ ਹਰਾਇਆ

Sunday, Jul 10, 2022 - 10:14 PM (IST)

ਨੋਵਾਕ ਜੋਕੋਵਿਚ ਨੇ ਜਿੱਤਿਆ 21ਵਾਂ ਗ੍ਰੈਂਡ ਸਲੈਮ, ਵਿੰਬਲਡਨ ਫਾਈਨਲ 'ਚ ਕਿਰਗਿਓਸ ਨੂੰ ਹਰਾਇਆ

ਸਪੋਰਟਸ ਡੈਸਕ-ਨੋਵਾਕ ਜੋਕੋਵਿਚ ਨੇ ਪੁਰਸ਼ਾਂ ਦੇ ਫਾਈਨਲ 'ਚ ਨਿਕ ਕਿਰਗਿਓਸ ਨੂੰ 4-6, 6-3, 6-4, 7-6 (3) ਨਾਲ ਹਰਾ ਕੇ ਆਪਣਾ ਸੱਤਵਾਂ ਵਿੰਬਲਡਨ ਖਿਤਾਬ ਜਿੱਤ ਲਿਆ। ਚੌਥੇ ਸੈੱਟ ਦੇ ਟਾਈਬ੍ਰੇਕਰ 'ਚ ਜੋਕੋਵਿਚ ਨੇ 6-1 ਦੀ ਬੜ੍ਹਤ ਬਣਾ ਲਈ ਅਤੇ ਕਿਰਗਿਓਸ ਨੂੰ ਬੈਕਹੈਂਡ ਦੇ ਜਾਲ 'ਚ ਫਸਾ ਕੇ ਆਪਣਾ ਤੀਸਰਾ ਮੈਚ ਪੁਆਇੰਟ ਬਦਲ ਦਿਤਾ। ਇਹ ਜੋਕੋਵਿਚ ਦਾ ਕੁੱਲ ਮਿਲਾ ਕੇ 21ਵਾਂ ਗ੍ਰੈਂਡ ਸਲੈਮ ਖਿਤਾਬ ਹੈ। ਉਨ੍ਹਾਂ ਤੋਂ ਅੱਗੇ ਰਾਫੇਲ ਨਡਾਲ ਹਨ, ਜੋ 22 ਗ੍ਰੈਂਡ ਸਲੈਮ ਜਿੱਤ ਚੁੱਕੇ ਹਨ। ਹੁਣ ਜੋਕੋਵਿਚ ਦੀਆਂ ਨਜ਼ਰਾਂ ਅਗਲੇ ਸਾਲ ਰੋਜਰ ਫੈਡਰਰ ਦੇ ਰਿਕਾਰਡ 'ਤੇ ਹੋਣਗੀਆਂ, ਜੋ ਇਥੇ 9 ਵਾਰ ਚੈਂਪੀਅਨ ਬਣ ਚੁੱਕੇ ਹਨ। ਕਿਰਗਿਓਸ ਆਪਣਾ ਪਹਿਲਾ ਗ੍ਰੈਂਡ ਸਲੈਮ ਫਾਈਨਲ ਖੇਡ ਰਹੇ ਸਨ ਪਰ ਉਹ ਜਿੱਤ ਨਹੀਂ ਸਕੇ।

 

 

ਅਜਿਹਾ ਰਿਹਾ ਮੈਚ ਦਾ ਹਾਲ

PunjabKesari


ਜੋਕੋਵਿਚ ਦੇ ਗ੍ਰੈਂਡ ਸਲੈਮ
ਆਸਟ੍ਰੇਲੀਅਨ ਓਪਨ  : (2008, 2011, 2012, 2013, 2015, 2016, 2019, 2020, 2021)
ਫ੍ਰੈਂਚ ਓਪਨ (2016, 2021)
ਵਿੰਬਲਡਨ (2011, 2014, 2015, 2018, 2019, 2021, 2022)
ਯੂ.ਐੱਸ. ਓਪਨ (2011,2015, 2018)


author

Karan Kumar

Content Editor

Related News