ਨੋਵਾਕ ਜੋਕੋਵਿਚ ਨੇ ਮਿਲਮੈਨ ਨੂੰ ਹਰਾ ਕੇ ਜਿੱਤਿਆ ਜਾਪਾਨ ਓਪਨ ਦਾ ਖਿਤਾਬ
Sunday, Oct 06, 2019 - 05:00 PM (IST)

ਸਪੋਰਟ ਡੈਸਕ— ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਮੋਡੇ ਦੀ ਸੱਟ ਨਾਲ ਜੁੜੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦੇ ਹੋਏ ਐਤਵਾਰ ਨੂੰ ਇੱਥੇ ਜਾਪਾਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤੀਆ। ਮੋਡੇ ਦੀ ਸੱਟ ਦੇ ਕਾਰਨ ਅਮਰੀਕੀ ਓਪਨ ਤੋਂ ਹੱਟਣ ਸਰਬਿਆ ਦੇ ਜੋਕੋਵਿਚ ਨੇ ਫਾਈਨਲ 'ਚ ਆਸਟਰੇਲੀਆ ਦੇ ਕੁਆਲੀਫਾਇਰ ਜਾਨ ਮਿਲਮੈਨ ਨੂੰ 6-3,6-2 ਨਾਲ ਹਰਾਇਆ। ਪਹਿਲੀ ਵਾਰ ਜਾਪਾਨ 'ਚ ਕਿਸੇ ਟੂਰਨਾਮੈਂਟ 'ਚ ਖੇਡ ਰਹੇ ਜੋਕੋਵਿਚ ਨੇ ਪੂਰੇ ਟੂਰਨਾਮੈਂਟ ਦੇ ਦੌਰਾਨ ਇਕ ਵੀ ਸੈਟ ਨਹੀਂ ਗਵਾਇਆ। ਖੱਬੇ ਮੋਡੇ 'ਚ ਸੱਟ ਕਾਰਨ ਅਮਰੀਕੀ ਓਪਨ ਤੋਂ ਹੱਟਣ ਤੋਂ ਬਾਅਦ ਜੋਕੋਵਿਚ ਪਹਿਲੀ ਵਾਰ ਕਿਸੇ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਸਨ।