ਨੋਵਾਕ ਜੋਕੋਵਿਚ ਨੇ ਜਿੱਤ ਨਾਲ ਸ਼ੁਰੂ ਕੀਤੀ ਵਿੰਬਲਡਨ ਦੀ ਮੁਹਿੰਮ
Tuesday, Jun 28, 2022 - 02:19 PM (IST)

ਸਪੋਰਟਸ ਡੈਸਕ- ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ 'ਚ ਕਵੋਨ ਸੂਨ ਵੂ ਦੇ ਖ਼ਿਲਾਫ਼ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਏ. ਟੀ. ਪੀ. ਰੈਂਕਿੰਗ 'ਚ ਤੀਜੇ ਸਥਾਨ 'ਤੇ ਕਾਬਜ ਸਰਬੀਆ ਦੇ ਜੋਕੋਵਿਚ ਨੇ ਸੈਂਟਰ ਕੋਰਟ 'ਚ ਦੋ ਘੰਟੇ 27 ਮਿੰਟ ਤਕ ਚਲੇ ਪੁਰਸ਼ ਸਿੰਗਲ ਮੈਚ 'ਚ ਕੋਰੀਆ ਦੇ ਸੂਨ ਵੂ ਨੂੰ 6-3, 3-6, 6-3, 6-4 ਨਾਲ ਹਰਾਇਆ।
ਰੈਂਕਿੰਗ ਵਿਚ 81ਵੇਂ ਸਥਾਨ 'ਤੇ ਕਾਬਜ ਕੋਰੀਆ ਦੇ ਖਿਡਾਰੀ ਨੇ 3 ਵਾਰ ਦੇ ਸਾਬਕਾ ਜੇਤੂ ਨੂੰ ਦੂਜੇ ਸੈੱਟ 'ਚ ਸਖ਼ਤ ਟੱਕਰ ਦਿੱਤੀ। ਪਰ ਆਪਣਾ ਸਤਵਾਂ ਵਿੰਬਲਡਨ ਖ਼ਿਤਾਬ ਜਿੱਤਣ ਉਤਰੇ ਜੋਕੋਵਿਚ ਨੇ ਇਸ ਤੋਂ ਬਾਅਦ ਸੂ-ਵੂ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਆਲ ਇੰਗਲੈਂਡ ਕਲੱਬ 'ਚ ਜੋਕੋਵਿਚ ਦੀ ਇਹ 80ਵੀਂ ਜਿੱਤ ਹੈ ਤੇ ਉਹ ਚਾਰੋ ਗ੍ਰੈਂਡ ਸਲੈਮ 'ਚ 80 ਜਾਂ ਇਸ ਤੋਂ ਜ਼ਿਆਦਾ ਮੈਚ ਜਿੱਤਣ ਵਾਲੇ ਪੁਰਸ਼ ਤੇ ਮਹਿਲਾ ਵਰਗ ਦੇ ਪਹਿਲੇ ਖਿਡਾਰੀ ਹਨ।