ਮੈਚ ਜਿੱਤਣ ਮਗਰੋਂ ਧੋਨੀ ਨੇ ਦੱਸਿਆ, ਇਹ ਗੱਲ ਦਿਮਾਗ਼ 'ਚ ਰੱਖਦਿਆਂ ਕਰਦੇ ਨੇ ਬੱਲੇਬਾਜ਼ੀ

Monday, Oct 11, 2021 - 04:03 PM (IST)

ਮੈਚ ਜਿੱਤਣ ਮਗਰੋਂ ਧੋਨੀ ਨੇ ਦੱਸਿਆ, ਇਹ ਗੱਲ ਦਿਮਾਗ਼ 'ਚ ਰੱਖਦਿਆਂ ਕਰਦੇ ਨੇ ਬੱਲੇਬਾਜ਼ੀ

ਦੁਬਈ- ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਥੇ ਐਤਵਾਰ ਨੂੰ ਪਹਿਲੇ ਕੁਆਲੀਫਾਇਰ ਮੁਕਾਬਲੇ ਵਿਚ ਦਿੱਲੀ ਕੈਪੀਟਲਜ਼ ਵਿਰੁੱਧ ਰੋਮਾਂਚਕ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਪਾਰੀ ਬਹੁਤ ਮਹੱਤਵਪੂਰਨ ਸੀ। ਉਹ ਵੱਡੀ ਬਾਊਂਡਰੀ ਦੀ ਚੰਗੀ ਵਰਤੋਂ ਕਰ ਰਹੇ ਸੀ। ਉਨ੍ਹਾਂ ਨੇ ਕੁਝ ਖ਼ਾਸ ਨਹੀਂ ਕੀਤਾ, ਸਿਰਫ਼ ਗੇਂਦ ਵੱਲ ਵੇਖਿਆ ਅਤੇ ਹਿੱਟ ਕੀਤਾ।

ਧੋਨੀ ਨੇ ਮੈਚ ਤੋਂ ਬਾਅਦ ਕਿਹਾ ਮੈਂ ਟੂਰਨਾਮੈਂਟ 'ਚ ਜ਼ਿਆਦਾ ਕੁਝ ਨਹੀਂ ਕੀਤਾ ਹੈ, ਇਸ ਲਈ ਮੈਂ ਇਸ ਚੀਜ਼ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ। ਜੇਕਰ ਤੁਸੀਂ ਨੈੱਟ 'ਤੇ ਬੱਲੇਬਾਜ਼ੀ ਕਰ ਰਹੇ ਹੋ ਤਾਂ ਸਿਰਫ਼ ਗੇਂਦ 'ਤੇ ਨਜ਼ਰ ਮਾਰੋ, ਕਿ ਕਿਸ ਕਿਸਮ ਦੀ ਹੈ ਅਤੇ ਗੇਂਦਬਾਜ਼ ਕਿੱਥੇ ਗੇਂਦ ਸੁੱਟ ਰਿਹਾ ਹੈ। ਮੇਰੇ ਦਿਮਾਗ ਵਿਚ ਇਸ ਤੋਂ ਜ਼ਿਆਦਾ ਕੁਝ ਨਹੀਂ ਸੀ। ਜੇਕਰ ਦਿਮਾਗ ਵਿਚ ਬਹੁਤ ਸਾਰੀਆਂ ਗੱਲਾਂ ਘੁੰਮਣ ਤਾਂ ਗੇਂਦ ਨੂੰ ਵੇਖਣਾ ਮੁਸ਼ਕਲ ਹੋ ਜਾਂਦਾ ਹੈ।


author

cherry

Content Editor

Related News