ਕਪਤਾਨ ਕੋਹਲੀ ਨਹੀਂ, ਇਸ ਮਹਾਨ ਭਾਰਤੀ ਬੱਲੇਬਾਜ਼ ਨੇ ਲਾਇਆ ਸੀ ਗੁਲਾਬੀ ਗੇਂਦ ਨਾਲ ਪਹਿਲਾ ਸੈਂਕੜਾ

11/24/2019 6:30:38 PM

ਸਪੋਰਟਸ ਡੈਸਕ : ਬੰਗਲਾਦੇਸ਼ ਖਿਲਾਫ ਖੇਡੇ ਗਏ ਇਤਿਹਾਸਕ ਡੇਅ-ਨਾਈਟ ਟੈਸਟ ਮੈਚ 'ਚ ਭਾਰਤ ਨੇ ਪਾਰੀ ਅਤੇ 46 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਮੈਚ ਦੇ ਦੂਜੇ ਦਿਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਗੁਲਾਬੀ ਗੇਂਦ ਨਾਲ ਪਹਿਲਾ ਸੈਂਕੜਾ ਲਗਾਇਆ। ਇੱਥੇ ਵੱਡੀ ਗੱਲ ਇਹ ਹੈ ਕਿ ਕੋਹਲੀ ਪਹਿਲਾਂ ਅਜਿਹਾ ਭਾਰਤੀ ਬੱਲੇਬਾਜ਼ ਨਹੀਂ ਹੈ ਜਿਸ ਨੇ ਗੁਲਾਬੀ ਗੇਂਦ ਨਾਲ ਸੈਂਕੜਾ ਲਾਇਆ ਹੈ। ਕੋਹਲੀ ਤੋਂ ਪਹਿਲਾਂ ਭਾਰਤੀ ਟੀਮ ਦੇ ਬੱਲੇਬਾਜ਼ ਰਾਹੁਲ ਦ੍ਰਾਵਿੜ ਇਹ ਕਮਾਲ ਕਰ ਚੁੱਕੇ ਹਨ।PunjabKesari
ਸਾਬਕਾ ਬੱਲੇਬਾਜ਼ ਰਾਹੁਲ ਦ੍ਰਾਵਿੜ ਲਗਾ ਚੁੱਕੇ ਹਨ ਗੁਲਾਬੀ ਗੇਂਦ ਨਾਲ ਸੈਂਕਡ਼ਾ
ਵਿਰਾਟ ਕੋਹਲੀ ਦੇ ਸੈਂਕੜਾ ਲਾਉਣ ਤੋਂ ਬਾਅਦ ਹਰ ਪਾਸੇ ਉਨ੍ਹਾਂ ਦੀ ਹੀ ਚਰਚਾ ਹੋ ਰਹੀ ਸੀ ਅਤੇ ਕੋਹਲੀ ਨੂੰ ਗੁਲਾਬੀ ਗੇਂਦ ਨਾਲ ਸੈਂਕੜਾ ਲਾਉਣ ਵਾਲਾ ਪਹਿਲਾ ਭਾਰਤੀ ਕਿਹਾ ਜਾ ਰਿਹਾ ਸੀ ਪਰ ਕੋਹਲੀ ਨਹੀਂ ਸਗੋਂ ਮਹਾਨ ਭਾਰਤੀ ਬੱਲੇਬਾਜ਼ ਦ੍ਰਾਵਿੜ ਨੇ ਸਾਲ 2011 'ਚ ਮੈਰੀਲੇਬੋਨ ਕ੍ਰਿਕਟ ਕਲਬ ਲਈ ਖੇਡਦੇ ਹੋਏ ਗੁਲਾਬੀ ਗੇਂਦ ਨਾਲ ਸੈਂਕੜਾ ਲਗਾਇਆ ਸੀ।  ਦ੍ਰਾਵਿੜ ਨੇ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ 'ਚ ਨਾਟਿੰਘਮਸ਼ਾਇਰ ਖਿਲਾਫ ਇਹ ਸੈਂਕੜਾ ਲਾਇਆ ਸੀ। ਇਸ ਮੈਚ 'ਚ ਗੁਲਾਬੀ ਗੇਂਦ ਦੀ ਟੈਸਟਿੰਗ ਕੀਤੀ ਗਈ ਸੀ। ਦ੍ਰਾਵਿੜ ਨੇ ਇਸ ਮੈਚ 'ਚ 106 ਦੌੜਾਂ ਬਣਾਈਆਂ ਸਨ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਟੀਮ ਐੱਮ. ਸੀ. ਸੀ. 174 ਦੌੜਾਂ ਨਾਲ ਜਿੱਤ ਦਰਜ ਕਰਨ 'ਚ ਕਾਮਯਾਬ ਰਹੀ ਸੀ। 

PunjabKesari
ਭਾਰਤ ਬਨਾਮ ਬੰਗਲਾਦੇਸ਼ ਡੇਅ-ਨਾਈਟ ਟੈਸਟ ਮੈਚ
ਬੰਗਲਾਦੇਸ਼ ਨੇ ਦੂਜੇ ਟੈਸਟ 'ਚ ਟਾਸ ਜਿੱਤ ਕੇ ਪਹਿਲੀ ਬੱਲੇਬਾਜ਼ੀ ਦਾ ਫੈਸਲਾ ਲਿਆ। ਹਾਲਾਂਕਿ ਇਹ ਫੈਸਲਾ ਉਨ੍ਹਾਂ ਨੂੰ ਭਾਰੀ ਪਿਆ ਅਤੇ ਟੀਮ ਪਹਿਲੇ ਹੀ ਦਿਨ 106 'ਤੇ ਢੇਰ ਹੋ ਗਈ। ਇਸ ਤੋਂ ਬਾਅਦ ਭਾਰਤ ਨੇ ਪਾਰੀ ਸ਼ੁਰੂ ਕੀਤੀ ਅਤੇ ਦੂਜੇ ਦਿਨ ਖੇਡ ਜਾਰੀ ਰੱਖਦਿਆਂ ਹੋਏ ਸ਼ਾਮ ਤੱਕ 9 ਵਿਕਟਾਂ ਗੁਆ ਕੇ 347 ਦੌੜਾਂ 'ਤੇ ਪਾਰੀ ਖਤਮ ਐਲਾਨੀ ਕਰਦੇ ਹੋਏ 241 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਇਸ ਦੇ ਜਵਾਬ 'ਚ ਦੂਜੀ ਪਾਰੀ ਖੇਡਣ ਉਤਰੀ ਬੰਗਲਾਦੇਸ਼ੀ ਟੀਮ 'ਤੇ ਸ਼ੁਰੂਆਤ 'ਚ ਹੀ ਭਾਰਤ ਹਾਵੀ ਰਿਹਾ ਅਤੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ ਡਿੱਗ ਗਈਆਂ ਅਤੇ ਤੀਜੇ ਦਿਨ ਖੇਡ ਸ਼ੁਰੂ ਹੋਣ ਦੇ 50 ਮਿੰਟਾਂ ਦੇ ਅੰਦਰ ਹੀ 195 'ਤੇ ਆਲ ਆਊਟ ਹੋ ਕੇ ਮੈਚ ਅਤੇ ਸੀਰੀਜ਼ ਹਾਰ ਗਈ।PunjabKesari


Related News