ਹਾਰਦਿਕ ਨੂੰ ਹਟਾਉਣ ਲਈ ਨਹੀਂ, ਦੇਸ਼ ਲਈ ਖੇਡਣ ਲਈ ਹਾਂ : ਸ਼ਿਵਮ

12/04/2019 9:49:41 PM

ਹੈਦਰਾਬਾਦ— ਨੌਜਵਾਨ ਆਲਰਾਊਂਡਰ ਸ਼ਿਵਮ ਦੂਬੇ ਨੇ ਕਿਹਾ ਕਿ ਉਹ ਭਾਰਤ ਦੀ ਟੀ-20 ਟੀਮ ਵਿਚ ਹਾਰਦਿਕ ਪੰਡਯਾ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਵਿਚ ਨਹੀਂ ਹੈ ਪਰ ਨਿਸ਼ਚਿਤ ਰੂਪ ਨਾਲ ਮਿਲਣ ਵਾਲੇ ਮੌਕੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗਾ। ਪੰਡਯ ਪਿੱਠ ਦੀ ਸੱਟ ਕਾਰਣ ਇਕ ਮਹੀਨੇ ਤੋਂ ਟੀਮ ਵਿਚੋਂ ਬਾਹਰ ਹੈ, ਜਿਸਦੀ ਇੰਗਲੈਂਡ ਵਿਚ ਸਰਜਰੀ ਕਰਵਾਉਣੀ ਪਈ। ਉਹ ਇਸ ਸਮੇਂ ਰਿਹੈਬਿਲੀਟੇਸ਼ਨ ਪ੍ਰਕਿਰਿਆ ਵਿਚੋਂ ਲੰਘ ਰਿਹਾ ਹੈ, ਜਿਸ ਦੇ ਕਾਰਣ ਹੀ ਸ਼ਿਵਮ ਦਾ ਟੀਮ ਵਿਚ ਜਗ੍ਹਾ ਬਣਾਉਣ ਦਾ ਰਸਤਾ ਬਣਿਆ ਅਤੇ ਹੁਣ ਉਹ ਵੈਸਟਇੰਡੀਜ਼ ਵਿਰੁੱਧ ਆਗਾਮੀ ਸੀਮਤ ਓਵਰਾਂ ਦੀ ਲੜੀ ਦੀਆਂ ਤਿਆਰੀਆਂ ਵਿਚ ਰੁੱਝਿਆ ਹੋਇਆ ਹੈ, ਜਿਹੜਾ ਇੱਥੇ ਸ਼ੁੱਕਰਵਾਰ ਨੂੰ ਪਹਿਲੇ ਟੀ-20 ਕੌਮਾਂਤਰੀ ਨਾਲ ਸ਼ੁਰੂ ਹੋ ਰਹੀ ਹੈ।
ਮੁੰਬਈ ਦੇ ਇਸ ਆਲਰਾਊਂਡਰ ਨੇ ਅਜੇ ਤਕ 3 ਹੀ ਟੀ-20 ਕੌਮਾਂਤਰੀ ਮੈਚ ਖੇਡੇ ਹਨ, ਜਿਹੜੇ ਸਾਰੇ ਬੰਗਲਾਦੇਸ਼ ਵਿਰੁੱਧ ਸਨ, ਜਿਨ੍ਹਾਂ ਵਿਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 30 ਦੌੜਾਂ ਦੇ ਕੇ ਤਿੰਨ ਵਿਕਟਾਂ ਸੀ।


Garg

Reporter

Related News