ਕ੍ਰਿਕਟ ਹੀ ਨਹੀਂ, ਪਾਕਿ ਨਾਲ ਸਾਰੇ ਖੇਡ ਰਿਸ਼ਤੇ ਖਤਮ ਕਰੋ : ਗਾਂਗੁਲੀ

02/21/2019 1:29:11 AM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਸਾਰੇ ਖੇਡ ਰਿਸ਼ਤੇ ਤੋੜਨ ਦੀ ਮੰਗ ਕੀਤੀ। ਗਾਂਗੁਲੀ ਨੇ ਇਕ ਸਮੇਂ ਟੀਮ ਇੰਡੀਆ ਦੇ ਆਪਣੇ ਸਾਥੀ ਰਹੇ ਹਰਭਜਨ ਸਿੰਘ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਵਿਸ਼ਵ ਕੱਪ ਦੇ ਇਕ ਮੈਚ ਵਿਚ ਪਾਕਿਸਤਾਨ ਖਿਲਾਫ ਨਾ ਖੇਡਣ ਨਾਲ ਭਾਰਤ ਦੀਆਂ ਸੰਭਾਵਨਾਵਾਂ 'ਤੇ ਅਸਰ ਨਹੀਂ ਪਵੇਗਾ।
ਹਾਲਾਂਕਿ ਗਾਂਗੁਲੀ ਨੇ ਇਹ ਨਹੀਂ ਦੱਸਿਆ ਕਿ ਭਾਰਤ ਦਾ ਇਹ ਵਿਰੋਧ ਇਕ ਮੈਚ ਦੇ ਲਈ ਸਾਂਕੇਤਿਕ ਹੋਣਾ ਚਾਹੀਦਾ ਜਾ ਪਾਕਿਸਤਾਨ ਵਿਰੁੱਧ ਸੈਮੀਫਾਈਨਲ ਜਾ ਫਾਈਨਲ 'ਚ ਖੇਡਣ ਦੀ ਸਥਿਤੀ 'ਚ ਵੀ ਭਾਰਤ ਨੂੰ ਮੈਦਾਨ 'ਤੇ ਨਹੀਂ ਖੇਡਣਾ ਚਾਹੀਦਾ। ਉਨ੍ਹਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਆਈ. ਸੀ. ਸੀ. ਦੇ ਲਈ ਭਾਰਤ ਤੋਂ ਬਿਨ੍ਹਾਂ ਵਿਸ਼ਵ ਕੱਪ 'ਚ ਜਾਣਾ ਬਹੁਤ ਮੁਸ਼ਕਿਲ ਹੋਵੇਗਾ । ਤੁਹਾਨੂੰ ਇਹ ਦੇਖਣਾ ਹੋਵੇਗਾ ਕੀ ਭਾਰਤ 'ਚ ਆਈ. ਸੀ. ਸੀ. ਨੂੰ ਅਜਿਹਾ ਕਰਨ ਤੋਂ ਰੋਕਣ ਦੀ ਤਾਕਤ ਹੈ ਪਰ ਨਿਜ਼ੀ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਸਖਤ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ।


Gurdeep Singh

Content Editor

Related News