ਅਪ੍ਰੈਲ 'ਚ ਨਹੀਂ ਸਗੋਂ ਮਾਰਚ ਮਹੀਨੇ ਦੀ ਇਸ ਤਾਰੀਖ਼ ਤੋਂ ਸ਼ੁਰੂ ਹੋ ਸਕਦੈ IPL, ਜੈ ਸ਼ਾਹ ਨੇ ਦਿੱਤੇ ਸੰਕੇਤ

Sunday, Jan 23, 2022 - 12:42 PM (IST)

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਸਕੱਤਰ ਜੈ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਬੋਰਡ ਮਾਰਚ ਦੇ ਆਖ਼ਰੀ ਹਫ਼ਤੇ ਤੋਂ ਮਈ ਦੇ ਅੰਤ ਤਕ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ 2022 ਸੈਸ਼ਨ ਨੂੰ ਆਯੋਜਿਤ ਕਰਨ ਲਈ ਤਿਆਰ ਹੈ ਤੇ ਟੀਮ ਦੇ ਮਾਲਕਾਂ ਦੀ ਇੱਛਾ ਮੁਤਾਬਕ ਇਸ ਦੇ ਆਯੋਜਨ ਨੂੰ ਭਾਰਤ 'ਚ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੂਤਰਾਂ ਦੀ ਮੰਨੀਏ ਤਾਂ ਲੀਗ ਦੀ ਸੰਭਾਵਿਤ ਸ਼ੁਰੂਆਤ ਦੀ ਤਾਰੀਖ਼ 27 ਮਾਰਚ ਹੈ। ਬੀ. ਸੀ. ਸੀ. ਆਈ. ਵਲੋਂ ਜਾਰੀ ਪ੍ਰੈੱਸ ਨੋਟ 'ਚ ਸ਼ਾਹ ਦੇ ਹਵਾਲੇ ਤੋਂ ਉਪਰੋਕਤ ਗੱਲ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਅੰਡਰ-19 ਵਿਸ਼ਵ ਕੱਪ 'ਚ ਚੰਡੀਗੜ੍ਹ ਦੇ ਰਾਜ ਬਾਵਾ ਦਾ ਯੁਗਾਂਡਾ ਦੇ ਖ਼ਿਲਾਫ਼ ਤੂਫ਼ਾਨੀ ਸੈਂਕੜਾ

PunjabKesari

ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਸੀਜ਼ਨ ਦਾ ਆਯੋਜਨ ਭਾਰਤ 'ਚ ਹੀ ਕੀਤਾ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਚੋਟੀ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ 'ਚ ਕੋਵਿਡ-19 ਨਾਲ ਪੈਦਾ ਹੋਏ ਹਾਲਾਤਾਂ 'ਚ ਸੁਧਾਰ ਹੁੰਦਾ ਹੈ ਤਾਂ ਯਕੀਨੀ ਤੌਰ 'ਤੇ ਬੋਰਡ ਭਾਰਤ 'ਚ ਹੀ ਆਈ. ਪੀ. ਐੱਲ. 2022 ਦੀ ਮੇਜ਼ਬਾਨੀ ਕਰੇਗਾ। 

ਇਸ ਚੰਗੀ ਖ਼ਬਰ ਦੇ ਨਾਲ ਇਕ ਬੁਰੀ ਖ਼ਬਰ ਵੀ ਆਈ ਹੈ ਕਿ ਇਸ ਟੂਰਨਾਮੈਂਟ 'ਚ ਦਰਸ਼ਕਾਂ ਨੂੰ ਸਟੇਡੀਅਮ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਮਿਲੇਗੀ। ਟੂਰਨਾਮੈਂਟ ਲਈ ਵਾਨਖੇੜੇ ਸਟੇਡੀਅਮ, ਕ੍ਰਿਕਟ ਕਲੱਬ ਆਫ ਇੰਡੀਆ (ਸੀ. ਸੀ. ਆਈ.) ਮੁੰਬਈ 'ਚ ਡੀ. ਵਾਈ. ਪਾਟਿਲ ਸਟੇਡੀਅਮ ਦੇਖੇ ਗਏ ਹਨ। ਜੇਕਰ ਜ਼ਰੂਰਤ ਪਈ ਤਾਂ ਪੁਣੇ ਸਟੇਡੀਅਮ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤ ਨੇ ਮਹਿਲਾ ਏਸ਼ੀਆ ਕੱਪ 'ਚ ਮਲੇਸ਼ੀਆ ਨੂੰ 9-0 ਨਾਲ ਹਰਾਇਆ

PunjabKesari

ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਮੇਗਾ ਆਕਸ਼ਨ ਲਈ ਕੁਲ 1,214 ਖਿਡਾਰੀਆਂ (896 ਭਾਰਤੀ ਤੇ 318 ਵਿਦੇਸ਼ੀ) ਨੇ ਰਜਿਸਟ੍ਰੇਸ਼ਨ ਕਰਾਈ ਹੈ । ਦੋ ਰੋਜ਼ਾ ਮੇਗਾ ਨਿਲਾਮੀ 'ਚ 10 ਟੀਮਾਂ ਵਿਸ਼ਵ ਕ੍ਰਿਕਟ ਦੀ ਕੁਝ ਬਿਹਤਰੀਨ ਹੁਨਰਮੰਦ ਖਿਡਾਰੀਆਂ ਲਈ ਬੋਲ ਲਗਾਉਣਗੀਆਂ। ਖਿਡਾਰੀਆਂ ਦੀ ਸੂਚੀ 'ਚ 270 ਕੈਪਡ, 903 ਅਨਕੈਪਡ ਤੇ 41 ਐਸੋਸੀਏਟ ਖਿਡਾਰੀ ਸ਼ਾਮਲ ਹਨ। ਕੈਪਡ ਇੰਡੀਅਨ (61 ਖਿਡਾਰੀ), ਕੈਪਡ ਇੰਟਰਨੈਸ਼ਨਲ (209 ਖਿਡਾਰੀ), ਐਸੋਸੀਏਟ (41 ਖਿਡਾਰੀ), ਅਨਕੈਪਡ ਭਾਰਤੀ ਜੋ ਪਿਛਲੇ ਆਈ. ਪੀ. ਐੱਲ. ਸੀਜ਼ਨ (143 ਖਿਡਾਰੀ) ਦਾ ਹਿੱਸਾ ਸਨ। ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਦੀ ਨਿਲਾਮੀ 12 ਤੇ 13 ਫਰਵਰੀ ਨੂੰ ਬੈਂਗਲੁਰੂ 'ਚ ਹੋਣੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News